ਕੇਜਰੀਵਾਲ ਨੇ ਸਾਬਿਤ ਕੀਤਾ 'ਆਪ' ਕਾਂਗਰਸ ਪਾਰਟੀ ਦੀ 'ਬੀ' ਟੀਮ : ਸਿਰਸਾ

12/12/2018 9:55:39 AM

ਜਲੰਧਰ (ਬੁਲੰਦ) – ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਦੀ 'ਬੀ' ਟੀਮ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ 'ਚ ਸ਼ਾਮਲ ਹੋ ਕੇ ਇਸ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤਾ ਗਿਆ ਹੈ। 

ਸਿਰਸਾ ਨੇ ਕਿਹਾ ਕਿ ਲੋਕਾਂ ਅੱਗੇ ਡਰਾਮੇਬਾਜ਼ੀ ਕਰਨ ਤੋਂ ਬਾਅਦ ਹੁਣ ਆਖਿਰਕਾਰ ਕੇਜਰੀਵਾਲ ਨੇ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਬੇੜੇ 'ਚ ਸਵਾਰ ਹੋਣ ਦਾ ਫੈਸਲਾ ਕਰ ਲਿਆ ਹੈ। ਹੁਣ ਦੇਸ਼ ਦੇ ਲੋਕ ਸਮਝ ਗਏ ਹਨ ਕਿ ਕੇਜਰੀਵਾਲ ਆਖਿਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਕਿਉਂ ਕੰਮ ਨਹੀਂ ਕਰ ਰਹੇ ਸਨ, ਕਿਉਂ ਕੇਜਰੀਵਾਲ ਦੇ ਦਫਤਰ 'ਚੋਂ ਆਈ. ਟੀ. ਦੀ ਫਾਈਲ ਗੁਆਚ ਗਈ ਅਤੇ ਕਿਉਂ ਉਨ੍ਹਾਂ ਜਗਦੀਸ਼ ਟਾਈਟਲਰ ਨੂੰ ਜੱਫੀ ਪੁਆਉਣ ਨੂੰ ਤਰਜੀਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਨਾਲ ਧੋਖਾ ਹੈ ਅਤੇ ਲੋਕ ਆਉਣ ਵਾਲੀਆਂ ਚੋਣਾਂ 'ਚ ਕੇਜਰੀਵਾਲ ਨੂੰ ਇਸ ਦਾ ਜਵਾਬ ਦੇਣਗੇ।


rajwinder kaur

Content Editor

Related News