ਕੀ ਮਨਜਿੰਦਰ ਸਿਰਸਾ ਬਣੇਗਾ ਅਕਾਲੀ-ਭਾਜਪਾ ਗਠਜੋੜ ਦੀ ਕੜੀ?
Thursday, Dec 02, 2021 - 10:49 AM (IST)
ਜਲੰਧਰ (ਵਿਸ਼ੇਸ਼)- ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਭਾਜਪਾ ਵਿਚ ਜਾਣਾ ਬੇਸ਼ੱਕ ਹੈਰਾਨੀਜਨਕ ਫ਼ੈਸਲਾ ਮੰਨਿਆ ਜਾ ਰਿਹਾ ਹੈ ਪਰ ਸਿਆਸੀ ਪੰਡਿਤ ਇਹ ਅੰਦਾਜ਼ਾ ਲਾ ਰਹੇ ਹਨ ਕਿ ਇਕ ਵਾਰ ਫਿਰ ਅਕਾਲੀ ਦਲ ਅਤੇ ਭਾਜਪਾ ਵਿਚ ਸਿਆਸੀ ਗਠਜੋੜ ਹੋਣ ਦੀ ਸੰਭਾਵਨਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਦੋਵੇਂ ਸਿਆਸੀ ਪਾਰਟੀਆਂ ਗਠਜੋੜ ਕਰ ਸਕਦੀਆਂ ਹਨ। ਇਸ ਸਭ ਦੇ ਪਿੱਛੇ ਭਾਜਪਾ ਵੱਲੋਂ ਕਿਸਾਨਾਂ ਲਈ ਲਏ ਗਏ ਵੱਡੇ ਫ਼ੈਸਲਿਆਂ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਜੇਕਰ ਅਕਾਲੀ ਦਲ ਵੱਲੋਂ ਭਾਜਪਾ ਨਾਲ ਵਿਤਕਰਾ ਕੀਤਾ ਗਿਆ ਹੈ ਤਾਂ ਕਿਸਾਨਾਂ ਦਾ ਮੁੱਦਾ ਸਭ ਤੋਂ ਵੱਡਾ ਸੀ। ਅਜਿਹੇ 'ਚ ਭਾਜਪਾ ਨੇ ਕਿਸਾਨਾਂ ਦਾ ਵੱਡਾ ਮਸਲਾ ਹੱਲ ਕਰ ਲਿਆ ਹੈ, ਇਸ ਲਈ ਹੁਣ ਦੋਵਾਂ ਪਾਰਟੀਆਂ ਲਈ ਇਕ-ਦੂਜੇ ਨਾਲ ਹੱਥ ਮਿਲਾਉਣਾ ਆਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਲਈ ਆਪਣੇ ਆਗੂਆਂ ਨੂੰ ਪਾਰਟੀ ’ਚ ਸੰਭਾਲੀ ਰੱਖਣਾ ਬਣੀ ਵੱਡੀ ਚੁਣੌਤੀ
ਹੁਣ ਅਕਾਲੀ ਦਲ ਕਹਿ ਸਕਦਾ ਹੈ ਕਿ ਸਾਡੀ ਲੜਾਈ ਖੇਤੀ ਦੇ ਮੁੱਦੇ ਲਈ ਸੀ ਅਤੇ ਭਾਜਪਾ ਕਹਿ ਸਕਦੀ ਹੈ ਕਿ ਅਸੀਂ ਪੰਜਾਬ ਲਈ ਵੱਡੇ ਫ਼ੈਸਲੇ ਲਏ ਹਨ। ਬੇਸ਼ੱਕ ਉਕਤ ਖ਼ਬਰ ਦੀ ਕਿਸੇ ਵੀ ਆਗੂ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਪਰ ਸਿਆਸੀ ਮਾਹਿਰ ਅੱਜ ਤੋਂ ਹੀ ਇਸ ਬਾਰੇ ਕਿਆਸ ਲਗਾ ਰਹੇ ਹਨ। ਜੇਕਰ ਆਉਣ ਵਾਲੇ ਸਮੇਂ ਵਿੱਚ ਸੱਚਮੁੱਚ ਅਜਿਹਾ ਹੋਇਆ ਤਾਂ ਪੰਜਾਬ ਦੇ ਸਿਆਸੀ ਹਾਲਾਤ ਵਿਚ ਨਵਾਂ ਮੋੜ ਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਪੰਜਾਬ ਵਿਚ ਮਹਾਗਠਜੋੜ ਬਣਾਉਣ ਬਾਰੇ ਸੋਚ ਰਹੀ ਹੈ, ਜਿਸ ਵਿਚ ਸਾਬਕਾ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਵੱਡੇ ਆਗੂ ਵੀ ਸ਼ਾਮਲ ਹੋ ਸਕਦੇ ਹਨ। ਭਾਜਪਾ ਦੀ ਕੋਸ਼ਿਸ਼ ਹੈ ਕਿ 2022 ਵਿਚ ਸਾਰੇ ਵੱਡੇ ਨੇਤਾਵਾਂ ਗਠਜੋੜ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ: ਹੁਣ ਪ੍ਰੋਫ਼ੈਸਰਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਖ਼ਾਲਸਾ ਕਾਲਜ ਦੇ ਬਾਹਰ ਦਿੱਤਾ ਧਰਨਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ