ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ ''ਤੇ ਲੁੱਟੇ 6100 ਰੁਪਏ
Wednesday, Apr 29, 2026 - 02:57 PM (IST)
ਲੋਹੀਆਂ ਖ਼ਾਸ (ਸੁਭਾਸ਼)- ਲੋਹੀਆਂ-ਮਲਸੀਆਂ ਰੋਡ 'ਤੇ ਬੀਤੇ ਦਿਨ ਜਦੋਂ ਇਕ ਸਬਜ਼ੀ ਵਿਕਰੇਤਾ ਸਬਜ਼ੀ ਖ਼ਰੀਦਣ ਲਈ ਲੋਹੀਆਂ ਮੰਡੀ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਚਾਕੂ ਦੀ ਨੋਕ 'ਤੇ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਰਜਿੰਦਰ ਕੁਮਾਰ ਮੱਦੀ ਪੁੱਤਰ ਕ੍ਰਿਸ਼ਨ ਕੁਮਾਰ, ਨਿਵਾਸੀ ਪਿੰਡ ਡੱਲਾ ਨੇ ਦੱਸਿਆ ਕਿ ਉਹ ਤੜਕੇ ਸਬਜ਼ੀ ਖ਼ਰੀਦਣ ਲਈ ਲੋਹੀਆਂ ਮੰਡੀ ਜਾ ਰਿਹਾ ਸੀ। ਜਿਵੇਂ ਹੀ ਉਹ ਲੋਹੀਆਂ-ਮਲਸੀਆਂ ਰੋਡ ’ਤੇ ਨਿਰਮਾਣ ਅਧੀਨ ਇਕ ਫੈਕਟਰੀ ਦੇ ਕੋਲ ਪਹੁੰਚਿਆ ਤਾਂ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ। ਲੁਟੇਰਿਆਂ ਨੇ ਉਸ ਨੂੰ ਚਾਕੂ ਵਿਖਾ ਕੇ ਧਮਕੀ ਦਿੱਤੀ ਕਿ ਉਸ ਕੋਲ ਜੋ ਕੁਝ ਵੀ ਹੈ, ਉਹ ਉਨ੍ਹਾਂ ਦੇ ਹਵਾਲੇ ਕਰ ਦੇਵੇ ਨਹੀਂ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਜਿਸ 'ਤੇ ਰਾਜਿੰਦਰ ਕੁਮਾਰ ਮੱਦੀ ਨੇ ਲੁਟੇਰਿਆਂ ਨੂੰ ਆਪਣੀ ਜੇਬ ਵਿੱਚ ਪਏ 6100 ਰੁਪਏ ਸੌਂਪ ਦਿੱਤੇ। ਪੈਸੇ ਖੋਹਣ ਤੋਂ ਬਾਅਦ ਲੁਟੇਰੇ ਮਲਸੀਆਂ ਵੱਲ ਭੱਜ ਗਏ।
ਇਹ ਵੀ ਪੜ੍ਹੋ:Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਪੀੜਤ ਨਾਲ ਦੂਜੀ ਵਾਰ ਹੋਈ ਵਾਰਦਾਤ
ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਨਾਲ ਲੁੱਟ ਦੀ ਇਹ ਦੂਜੀ ਘਟਨਾ ਹੈ। ਪਿਛਲੇ ਸਾਲ ਵੀ ਡੱਲਾ-ਸੁਲਤਾਨਪੁਰ ਲੋਧੀ ਰੋਡ 'ਤੇ ਰਾਤ 9 ਵਜੇ ਲੁਟੇਰਿਆਂ ਨੇ ਉਸ ਤੋਂ 8 ਹਜ਼ਾਰ ਰੁਪਏ ਲੁੱਟ ਲਏ ਸਨ, ਜਿਸ ਦਾ ਸੁਰਾਗ ਪੁਲਿਸ ਅੱਜ ਤੱਕ ਨਹੀਂ ਲਗਾ ਸਕੀ ਹੈ। ਹੁਣ ਦੁਬਾਰਾ ਇਸ ਵਾਰਦਾਤ ਨੇ ਉਸ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਸਬਜ਼ੀ ਮੰਡੀ ਲੋਹੀਆਂ ਦੇ ਆੜ੍ਹਤੀਆਂ ਨੇ ਪ੍ਰਸ਼ਾਸਨ ਤੋਂ ਸਖ਼ਤ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤੜਕੇ ਮੰਡੀ ਆਉਣ ਵਾਲੇ ਗਰੀਬ ਸਬਜ਼ੀ ਵਿਕਰੇਤਾਵਾਂ ਦੀ ਸੁਰੱਖਿਆ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
