ਬੇਕਾਬੂ ਹੋ ਕੇ ਸਫੈਦੇ ਨਾਲ ਕਾਰ ਦੇ ਟਕਰਾਉਣ ਕਰਕੇ ਵਾਪਰਿਆ ਸੜਕ ਹਾਦਸਾ

Friday, Feb 06, 2026 - 06:26 PM (IST)

ਬੇਕਾਬੂ ਹੋ ਕੇ ਸਫੈਦੇ ਨਾਲ ਕਾਰ ਦੇ ਟਕਰਾਉਣ ਕਰਕੇ ਵਾਪਰਿਆ ਸੜਕ ਹਾਦਸਾ

ਔੜ/ਚੱਕਦਾਨਾ (ਛਿੰਜੀ ਲੜੋਆ)- ਚੱਕਦਾਨਾ-ਮੁਕੰਦਪੁਰ ਰੋਡ ’ਤੇ ਪੈਂਦੇ ਪਿੰਡ ਮਾਲੋਮਜਾਰਾ ਕੋਲ ਜਾਂਦੇ ਸੂਏ ਦੇ ਪੁਲ ਤੋਂ ਮੁਕੰਦਪੁਰ ਵੱਲ ਨੂੰ ਹੇਠਾਂ ਉਤਰਦੇ ਸਮੇਂ ਇਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੇ ਖੇਤ ਵਿਚ ਲੱਗੇ ਦਰੱਖ਼ਤਾਂ ਨਾਲ ਭਿਆਨਕ ਤਰੀਕੇ ਨਾਲ ਟਕਰਾ ਗਈ, ਜਿਸ ਨਾਲ ਜਿੱਥੇ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ਵਿਚ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਸੜਕ ਨਜ਼ਦੀਕ ਰਹਿੰਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਜ਼ਖ਼ਮੀ ਹੋਏ ਕਾਰ ਚਾਲਕ ਨੌਜਵਾਨ ਨੇ ਦੱਸਿਆ ਕਿ ਉਹ ਚੱਕਦਾਨਾ ਤੋਂ ਇਕ ਪਾਰਟੀ ਵਿਚ ਸ਼ਾਮਲ ਹੋਣ ਉਪਰੰਤ ਮੁਕੰਦਪੁਰ ਰਾਹੀਂ ਆਪਣੇ ਪਿੰਡ ਗੜ੍ਹਸ਼ੰਕਰ ਵੱਲ ਜਾਣਾ ਸੀ ਕਿ ਜਦੋਂ ਉਸ ਨੇ ਮਾਲੋਜਾਰਾ ਨਜ਼ਦੀਕ ਜਾਂਦੇ ਇਸ ਸੂਏ ਦੀ ਪੁਲੀ ਨੂੰ ਪਾਰ ਕੀਤਾ ਤਾਂ ਸਾਹਮਣੇ ਤੋਂ ਆਉਂਦੇ ਕਿਸੇ ਵਾਹਨ ਦੀਆਂ ਲਾਈਟਾਂ ਉਸਦੀਆਂ ਅੱਖਾਂ ਵਿਚ ਪੈ ਗਈਆਂ ਜਿਸ ਨਾਲ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਡੂੰਘੇ ਖੇਤ ਵਿਚ ਲੱਗੇ ਭਾਰੀ ਸਫੈਦਿਆਂ ਦੇ ਦਰੱਖ਼ਤ ਵਿਚ ਠੁੱਕ ਕੇ ਸੜਕ ਵਿਚ ਆ ਗਈ ਪਰ ਉਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ: ਸੂਬੇ 'ਚ ਸੱਤਾਧਾਰੀ ਪਾਰਟੀ ਦੇ ਆਗੂ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਲਈ ਸੁਰੱਖਿਆ ਦੀ ਕੀ ਉਮੀਦ : ਬਾਜਵਾ

PunjabKesari

ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ 5 ਤੋਂ 6 ਫੁੱਟ ਡੂੰਘੇ ਖੇਤਾਂ ਵਿਚੋਂ ਕਾਰ ਦਰੱਖਤ ਨਾਲ ਵੱਜ ਕੇ ਆਪਣੇ ਆਪ ਬਾਹਰ ਆ ਗਈ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ, ਕਿਉਂਕਿ ਜਿਸ ਹਿਸਾਬ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਸ਼ਟ ਹੋਇਆ ਹੈ, ਉਸ ਦੇ ਮੁਤਾਬਕ ਜਾਨੀ ਨੁਕਸਾਨ ਹੋਣ ਵਿਚ ਕੋਈ ਵੀ ਢਿੱਲ ਨਹੀਂ ਦਿਸਦੀ ਪਰ ਕਾਰ ਚਾਲਕ ਨੌਜਵਾਨ ਨੂੰ ਪ੍ਰਮਾਤਮਾ ਹੱਥ ਦੇ ਕੇ ਬਚਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਲੱਕੀ ਓਬਰਾਏ ਕਤਲ ਕਾਂਡ 'ਚ DGP ਦਾ ਵੱਡਾ ਬਿਆਨ! ISI ਨਾਲ ਜੁੜੇ ਤਾਰ

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੜਕ ’ਤੇ ਪਹਿਲਾਂ ਬੇ-ਸ਼ੁਮਾਰ ਟੋਏ-ਟਿੱਬੇ ਸਨ ਜਿਸ ਕਰ ਕੇ ਟੋਇਆ ਵਿਚ ਡਿੱਗ ਕੇ ਵੀ ਮੌਤਾਂ ਹੁੰਦੀਆਂ ਰਹੀਆਂ ਪਰ ਹੁਣ ਜਦੋਂ ਸੜਕ ਬਣ ਚੁੱਕੀ ਹੈ ਤਾਂ ਲੋਕ ਇਸ ਸੜਕ ਤੋਂ ਬਹੁਤ ਹੀ ਰਫ਼ਤਾਰ ਨਾਲ ਲੰਘ ਰਹੇ ਹਨ ਜਿਸ ਨਾਲ ਆਏ ਦਿਨ ਹਾਦਸੇ ਵਾਪਰ ਰਹੇ ਹਨ ਜਿਸ ਕਰਕੇ ਇਸ ਸੜਕ ਤੋਂ ਲੰਘਦੇ ਸਮੇਂ ਆਪਣੇ ਵਾਹਨਾਂ ਦੀ ਘੱਟ ਰਫ਼ਤਾਰ ਅਤੇ ਹੋਸ਼ ਤੋਂ ਕੰਮ ਲਿਆ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ: Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News