ਰੇਲ ਗੱਡੀ ’ਚੋਂ ਡਿੱਗਣ ਕਾਰਨ ਵਿਅਕਤੀ ਦੀ ਹੋਈ ਮੌਤ
Friday, Mar 25, 2022 - 04:02 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਜਲੰਧਰ-ਪਠਾਨਕੋਟ ਰੇਲ ਮਾਰਗ ’ਤੇ ਪਿੰਡ ਰਾਪੁਰ ਨਜ਼ਦੀਕ ਰੇਲ ਗੱਡੀ ’ਚੋਂ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਰੇਲਵੇ ਪੁਲਸ ਨੂੰ ਅੱਜ ਸਵੇਰੇ ਰੇਲਵੇ ਟ੍ਰੈਕ ਕਿਨਾਰੇ ਜ਼ਖ਼ਮੀ ਹਾਲਤ ’ਚ ਡਿੱਗੇ ਵਿਅਕਤੀ ਦੀ ਸੂਚਨਾ ਮਿਲੀ | ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਰੇਲਵੇ ਪੁਲਸ ਦੇ ਕਰਮਚਾਰੀਆਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ’ਚੋਂ ਮਿਲੇ ਸ਼ਨਾਖ਼ਤੀ ਕਾਰਡ ਮੁਤਾਬਕ ਫਿਲਹਾਲ ਉਸ ਦੀ ਪਛਾਣ ਦਿਲਸ਼ਾਦ ਪੁੱਤਰ ਅਬਦੁਲ ਮਲਿਕ ਵਾਸੀ ਰੇਹਰਾ (ਬਿਜਨੌਰ) ਉੱਤਰ ਪ੍ਰਦੇਸ਼ ਦੇ ਰੂਪ ’ਚ ਹੋਈ ਹੈ । ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 174 ਸੀ. ਆਰ. ਪੀ. ਸੀ. ਅਧੀਨ ਕਾਰਵਾਈ ਕੀਤੀ ਹੈ | ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹ ਕਿਹੜੀ ਰੇਲ ਗੱਡੀ ’ਚੋਂ ਡਿੱਗਿਆ ਹੋਵੇਗਾ।