ਪੀ.ਜੀ. ਦੀ ਦੇਖਭਾਲ ਕਰਦੇ ਵਿਅਕਤੀ ਦੀ ਭੇਦਭਰੇ ਹਾਲਾਤਾਂ ''ਚ ਮੌਤ

01/28/2020 8:20:31 PM

ਫਗਵਾੜਾ, (ਹਰਜੋਤ)— ਇੱਥੋਂ ਦੇ ਲਵਲੀ ਯੂਨੀਵਰਸਿਟੀ ਨਜ਼ਦੀਕ ਪੈਂਦੇ ਇਕ ਪੀ.ਜੀ ਦੀ ਦੇਖਭਾਲ ਕਰਦੇ ਵਿਅਕਤੀ ਦੀ ਭੇਦਭਰੇ ਹਾਲਾਤਾ 'ਚ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਸੰਦੀਪ ਵਜੋਂ ਹੋਈ ਹੈ।
ਐਸ.ਐਚ.ਓ ਸਤਨਾਮਪੁਰਾ ਵਿਜੈਕੁੰਵਰ ਨੇ ਦੱਸਿਆ ਕਿ ਉਕਤ ਵਿਅਕਤੀ ਪੀ.ਜੀ. 'ਚ ਦੇਖਭਾਲ ਦਾ ਕੰਮ ਕਰਦਾ ਸੀ। ਜਦੋਂ ਮੰਗਲਵਾਰ ਸਵੇਰੇ ਉਹ ਸੁੱਤਾ ਉੱਠਿਆ ਤਾਂ ਉਸ ਦੀ ਹਾਲਤ ਗੰਭੀਰ ਸੀ। ਜਿਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਐਸ.ਐਚ.ਓ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਸ਼ਰਾਬ ਪੀਣ ਦਾ ਵੀ ਆਦੀ ਸੀ।


KamalJeet Singh

Content Editor

Related News