ਰੇਲਵੇ ਲਾਈਨਾਂ ਦੀ ਮੁਰੰਮਤ ਕਰਨ ਵਾਲੀ ਮਸ਼ੀਨ ਦੀ ਲਪੇਟ ’ਚ ਆਇਆ ਵਿਅਕਤੀ, ਮੌਤ

01/09/2021 1:33:47 PM

ਰੂਪਨਗਰ (ਵਿਜੇ ਸ਼ਰਮਾ)— ਰੂਪਨਗਰ ਸ਼ਹਿਰ ਦੇ ਨਾਲ ਪੈਂਦੇ ਬਸੰਤ ਨਗਰ ਨੇੜੇ ਅੱਜ ਸ਼ਾਮ 4 ਵਜੇ ਦੇ ਕਰੀਬ ਰੇਲਵੇ ਲਾਈਨਾਂ ਨੂੰ ਠੀਕ ਕਰਨ ਵਾਲੀ ਮਸ਼ੀਨ ਦੀ ਲਪੇਟ ’ਚ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਦੇ ਅਧਿਕਾਰੀ ਸੁਗਰੀਵ ਚੰਦ ਨੇ ਦੱਸਿਆ ਕਿ ਰੂਪਨਗਰ-ਮੋਰਿੰਡਾ ਰੇਲਵੇ ਲਾਈਨ ’ਤੇ ਸਥਾਨਕ ਬਸੰਤ ਨਗਰ ਦੇ ਨੇਡ਼ੇ ਅੱਜ ਰੇਲਵੇ ਲਾਈਨਾਂ ਨੂੰ ਠੀਕ ਕਰਨ ਵਾਲੀ ਮਸ਼ੀਨ (ਰੇਲਵੇ ਮਸ਼ੀਨ) ਰੂਪਨਗਰ ਤੋਂ ਮੋਰਿੰਡਾ ਵੱਲ ਨੂੰ ਜਾ ਰਹੀ ਸੀ ਕਿ ਇਕ ਅਣਪਛਾਤਾ ਵਿਅਕਤੀ ਇਸ ਰੇਲਵੇ ਮਸ਼ੀਨ ਦੀ ਲਪੇਟ ’ਚ ਆ ਗਿਆ ਜਿਸਦੀ ਮੌਕ ’ਤੇ ਹੀ ਮੌਤ ਹੋ ਗਈ। ਸੁਗਰੀਵ ਚੰਦ ਨੇ ਦੱਸਿਆ ਕਿ ਇਹ ਅਣਪਛਾਤਾ ਵਿਅਕਤੀ ਪ੍ਰਵਾਸੀ ਜਾਪਦਾ ਹੈ, ਜਿਸ ਦੀ ਉਮਰ 22 ਸਾਲ ਦੇ ਕਰੀਬ ਹੈ। ਮਿ੍ਰਤਕ ਦੀ ਪਛਾਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੌਰਚਰੀ ’ਚ ਰਖਵਾ ਦਿੱਤਾ ਗਿਆ ਹੈ।


shivani attri

Content Editor

Related News