ਦਰੱਖਤ ਨਾਲ ਲਟਕਦੀ ਲਾਸ਼ ਦੀ ਹੋਈ ਪਛਾਣ

Thursday, Jan 23, 2020 - 04:05 PM (IST)

ਦਰੱਖਤ ਨਾਲ ਲਟਕਦੀ ਲਾਸ਼ ਦੀ ਹੋਈ ਪਛਾਣ

ਗੜ੍ਹਸ਼ੰਕਰ (ਪਾਠਕ)— ਮੰਗਲਵਾਰ ਨੂੰ ਬੋੜਾ ਪਿੰਡ ਦੇ ਖੇਤਾਂ 'ਚੋਂ ਮਿਲੀ ਦਰੱਖਤ ਨਾਲ ਲਟਕਦੀ ਲਾਸ਼ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੇਗਮਪੁਰ ਦੇ ਨਿਵਾਸੀ ਸ਼ਿਵਾ ਦੀ ਨਿਕਲੀ। ਉਸ ਦੇ ਮਾਤਾ-ਪਿਤਾ ਨੂੰ ਅਖਬਾਰਾਂ 'ਚੋਂ ਮਿਲੀ ਜਾਣਕਾਰੀ ਅਨੁਸਾਰ ਆਪਣੇ ਪੁੱਤਰ ਦੀ ਮੌਤ ਦਾ ਪਤਾ ਲੱਗਿਆ। ਉਸ ਦੇ ਪਿਤਾ ਇੰਦਰਜੀਤ ਅਤੇ ਮਾਤਾ ਰਮਨਦੀਪ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਾਤ ਘਰ ਨਾ ਪੁੱਜਾ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਸੀ।

ਉਨ੍ਹਾਂ ਦਾ ਪੁੱਤਰ ਦੇ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਹੋਣ ਕਰਕੇ ਮੰਗਲਵਾਰ ਨੂੰ ਪਿੰਡ ਵਿਚ ਹੀ ਲੜਾਈ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਲੜਕਾ ਘਰ ਨਹੀਂ ਸੀ ਪਰਤਿਆ। ਉਨ੍ਹਾਂ ਆਪਣੇ ਲੜਕੇ ਦੀ ਮੌਤ ਨੂੰ ਖੁਦਕੁਸ਼ੀ ਨਾ ਦੱਸਦੇ ਹੋਏ ਕਤਲ ਦਾ ਮਾਮਲਾ ਦੱਸਿਆ। ਪੁਲਸ ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਾ ਦੇ ਮਾਤਾ-ਪਿਤਾ ਦੇ ਬਿਆਨਾਂ 'ਤੇ ਜਾਂਚ ਪੜਤਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਲਾਸ਼ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ।


author

shivani attri

Content Editor

Related News