ਟਾਂਡਾ ਵਿਖੇ ਸੜਕ ਹਾਦਸੇ 'ਚ ਸਕੂਟਰੀ ਸਵਾਰ ਦੀ ਹੋਈ ਮੌਤ

Sunday, Nov 19, 2023 - 04:21 PM (IST)

ਟਾਂਡਾ ਉੜਮੁੜ (ਪੰਡਿਤ, ਮੋਮੀ)- ਜਲੰਧਰ-ਪਠਾਨਕੋਟ ਹਾਈਵੇਅ 'ਤੇ ਬਿਜਲੀ ਘਰ ਚੌਂਕ ਟਾਂਡਾ ਨਜ਼ਦੀਕ ਅੱਜ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਪਛਾਣ 70 ਵਰ੍ਹਿਆਂ ਦੇ ਸੁਖਚੈਨ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਜਲਾਲਪੁਰ ਦੇ ਰੂਪ ਵਿਚ ਹੋਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਢਡਿਆਲਾ ਵੱਲ ਜਾ ਰਿਹਾ ਸਕੂਟਰੀ ਸਵਾਰ ਹਾਈਵੇਅ 'ਤੇ ਜਾ ਰਹੀ ਕਾਰ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਕੁਝ ਦੇਰ ਪਹਿਲਾ ਸੁਖਚੈਨ ਸਿੰਘ ਦੀ ਪਤਨੀ ਸਕੂਟਰੀ ਤੋਂ ਉੱਤਰ ਕੇ ਸੜਕ ਕਿਨਾਰੇ ਮੌਜੂਦ ਸੀ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਹਾਦਸਾ ਕਿਨ੍ਹਾਂ ਹਾਲਾਤ ਵਿਚ ਹੋਇਆ ਹੈ। 

ਇਹ ਵੀ ਪੜ੍ਹੋ:  ਜਲੰਧਰ ਵਿਖੇ ਰਵੀ ਜਿਊਲਰਜ਼ 'ਚ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ, ਮਾਲਕ ਹੀ ਨਿਕਲਿਆ ਝੂਠੀ ਕਹਾਣੀ ਦਾ ਰਚੇਤਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News