ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਦਰਦਨਾਕ ਹਾਦਸੇ ''ਚ ਗਈ ਜਾਨ
Wednesday, Sep 06, 2023 - 06:02 PM (IST)

ਗੜ੍ਹਸ਼ੰਕਰ (ਬ੍ਰਹਮਪੁਰੀ)- ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਬੀਰਮਪੁਰ ਵਿਖੇ ਇਕ ਮਿੱਟੀ ਦੀ ਭਰੀ ਟਰੈਕਟਰ-ਟਰਾਲੀ ਵੱਲੋਂ ਪਿੰਡ ਦੇ ਨੌਜਵਾਨ ਅਵਤਾਰ ਸਿੰਘ ਪੁੱਤਰ ਮਾਸਟਰ ਸੋਹਨ ਲਾਲ ਉਮਰ ਕਰੀਬ 32 ਸਾਲ ਨੂੰ ਕੁਚਲ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਅਤੇ ਪਿੰਡ ਨਿਵਾਸੀਆਂ ਨੇ ਮ੍ਰਿਤਕ ਦੀ ਲਾਸ਼ ਗੜ੍ਹਸ਼ੰਕਰ ਠਾਣੇ ਨੇੜੇ ਬੰਗਾ ਚੌਂਕ ਵਿਖੇ ਰੱਖ ਕੇ ਦੁਪਹਿਰ ਨੂੰ ਟ੍ਰੈਫਿਕ ਜਾਮ ਕਰ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਟਰੈਕਟਰ ਚਾਲਕ ਅਤੇ ਜਿਸ ਦੇ ਖੇਤ ਹਾਜੀਪੁਰ ਲਹਿਰਾ ਤੋਂ ਮਾਈਨਿੰਗ ਹੋ ਰਹੀ ਉਸ 'ਤੇ 307 ਦਾ ਪਰਚਾ ਦਰਜ ਕੀਤਾ ਜਾਵੇ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ 'ਚ SHO ਨਵਦੀਪ ਸਿੰਘ 'ਤੇ ਡਿੱਗੀ ਗਾਜ, ਹੋਏ ਡਿਸਮਿਸ, ਅੱਜ ਹੋਵੇਗਾ ਜਸ਼ਨਬੀਰ ਦਾ ਸਸਕਾਰ
ਖ਼ਬਰ ਲਿਖਣ ਤਕ ਲਾਸ਼ ਰੱਖ ਕਿ ਜਾਮ ਲਗਾਇਆ ਹੋਇਆ ਸੀ ਐੱਸ. ਐੱਚ. ਓ. ਜਸਪਾਲ ਦੇ ਦੱਸਣ ਅਨੁਸਾਰ ਚਾਲਕ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਾਰਵਾਈ ਜਾਰੀ ਹੈ। ਮ੍ਰਿਤਕ ਆਪਣੇ ਪਿੱਛੇ ਇਕ ਪਤਨੀ ਅਤੇ ਦੋ ਮਾਸੂਮ 9 ਸਾਲ ਦੀ ਲੜਕੀ ਅਤੇ 7 ਸਾਲ ਦਾ ਲੜਕਾ ਛੱਡ ਗਿਆ। ਮੌਕੇ 'ਤੇ ਵੇਖਣ 'ਤੇ ਲਾਸ਼ ਦਾ ਚਿਹਰਾ ਪਛਾਣ ਨਹੀਂ ਹੁੰਦਾ ਸੀ। ਇਸ ਮੌਕੇ ਪਿੰਡ ਦੇ ਲੰਬੜਦਾਰ ਅਤੇ ਹੋਰ ਵਾਸੀਆਂ ਨੇ ਪੁਲਸ ਪ੍ਰਸ਼ਾਸ਼ਨ ਅਤੇ ਰਾਜਨੀਤਿਕ ਪਾਰਟੀ ਦੇ ਹਾਕਮ ਧਿਰ ਦੀ ਸ਼ਹਿ 'ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਸ਼ਰੇਆਮ ਦੋਸ਼ ਲਾਏ ਅਤੇ ਗੈਰ-ਕਾਨੂੰਨੀ ਮਾਈਨਿੰਗ ਦੀ ਭੇਂਟ ਚੜ੍ਹੇ ਮ੍ਰਿਤਕ ਦੇ ਵਾਰਸਾਂ ਲਈ ਮਾਲੀ ਮਦਦ ਦੀ ਮੰਗ ਅਤੇ ਟਰੈਕਟਰ ਮਾਲਕ ਗੁਰਵਿੰਦਰ ਸਿੰਘ ਮਹਿਤਾਬਪੁਰ ਅਤੇ ਉਸ ਦੇ ਡਰਾਈਵਰ ਜਸਵਿੰਦਰ ਸਿੰਘ ਚੈੱਕ ਫੁਲੂ 'ਤੇ ਵੱਖ-ਵੱਖ ਧਾਰਾਵਾਂ ਸਿਹਤ ਪਰਚਾ ਦਰਜ ਕਰਕੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਬਾਅਦ ਧਰਨਾ ਖ਼ਤਮ ਕੀਤਾ ਗਿਆ।
ਇਹ ਵੀ ਪੜ੍ਹੋ- ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ, ਭਾਰਤ ’ਚ ਚੌਕਸੀ ਵਰਤਣ ਦੇ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ