ਬੱਸ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ, ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ
Monday, Dec 01, 2025 - 01:11 PM (IST)
ਸ਼ਾਮਚੁਰਾਸੀ (ਦੀਪਕ)- ਥਾਣਾ ਬੁੱਲ੍ਹੋਵਾਲ ਪੁਲਸ ਨੇ ਟੱਕਰ ਲੱਗਣ ਨਾਲ ਹੋਈ ਮੌਤ ਦੇ ਮਾਮਲੇ ਵਿਚ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਲਿਖਤੀ ਸ਼ਿਕਾਇਤ ਵਿਚ ਬਲਵੀਰ ਸਿੰਘ ਪੁੱਤਰ ਫਕੀਰ ਚੰਦ ਵਾਸੀ ਪਿੰਡ ਹੈਦਰੋਬਾਲ ਥਾਣਾ ਬੁੱਲ੍ਹੋਵਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਵਾਲੇ ਪਾਸਿਓਂ ਸੋਨਾਲੀਕਾ ਫੈਕਟਰੀ ਵੱਲ ਸੜਕ ਨੂੰ ਪਾਰ ਕਰਨ ਲੱਗਾ ਤਾਂ ਜਲੰਧਰ ਵਾਲੇ ਪਾਸਿਓਂ ਇਕ ਟਰਾਂਸਪੋਰਟ ਰਾਕੇਸ਼ ਕੰਪਨੀ ਦੀ ਬੱਸ ਦੇ ਡਰਾਈਵਰ ਵੱਲੋਂ ਕਰਾਸ ਨੂੰ ਕਰਦੇ ਸਮੇਂ ਬੱਸ ਉਸ ਦੇ ਮੋਟਰਸਾਈਕਲ ਨਾਲ ਜਾ ਟਕਰਾਈ, ਜਿਸ ਕਾਰਨ ਉਹ ਮੋਟਰਸਾਈਕਲ ਸਣੇ ਸੜਕ 'ਤੇ ਡਿੱਗ ਪਏ ਅਤੇ ਉਸ ਦੇ ਬੇਟੇ ਲਵਪ੍ਰੀਤ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਗੁਆਂਢੀ ਬਲਵੀਰ ਨੂੰ ਵੀ ਸੱਟਾਂ ਲੱਗੀਆਂ। ਮੌਕੇ 'ਤੇ ਰਾਹਗੀਰ ਇਕੱਠੇ ਹੋ ਗਏ, ਜਿਨ੍ਹਾਂ ਨੇ ਵੇਖ ਕੇ ਬੱਸ ਡਰਾਈਵਰ ਮੌਕੇ ਤੋਂ ਬੱਸ ਸਮੇਤ ਭੱਜ ਗਿਆ। ਰਾਹਗੀਰਾਂ ਨੇ ਸਵਾਰੀ ਦਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਦੇ ਬੇਟੇ ਲਵਪ੍ਰੀਤ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। 28 ਨਵੰਬਰ ਨੂੰ ਉਸ ਦੀ ਨੂੰਹ ਸੰਦੀਪ ਕੌਰ ਨੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਉਸ ਨੂੰ ਅਮਨ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਸ ਦੀ ਮਲ੍ਹਮ-ਪੱਟੀ -ਪੱਟੀ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ। ਬੀਤੇ ਦਿਨ ਇਲਾਜ ਦੌਰਾਨ ਉਸ ਦੇ ਪੁੱਤਰ ਲਵਪ੍ਰੀਤ ਦੀ ਮੌਤ ਹੋ ਗਈ। ਉਸ ਦਾ ਗੁਆਂਢੀ ਬਲਵੀਰ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ। ਇਸ ਹਾਦਸੇ ਵਿਚ ਉਸ ਦੇ ਪੁੱਤਰ ਦੀ ਮੌਤ ਹੋ ਗਈ, ਉਸ ਨੂੰ ਅਤੇ ਉਸ ਦੇ ਗੁਆਂਢੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਬਾਈਕ ਨੂੰ ਨੁਕਸਾਨ ਪਹੁੰਚਿਆ। ਪੁਲਸ ਨੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
