ਆਵਾਰਾ ਸਾਨ੍ਹ ਨੇ ਇਕ ਕਿਸਾਨ ਦੀ ਲਈ ਜਾਨ
Tuesday, Dec 25, 2018 - 02:01 PM (IST)

ਕਿਸ਼ਨਗੜ੍ਹ (ਬੈਂਸ)— ਨਜ਼ਦੀਕੀ ਪਿੰਡ ਰਾਏਪੁਰ-ਰਸੂਲਪੁਰ 'ਚ ਬੀਤੀ ਸ਼ਾਮ ਕਿਸਾਨ ਸੋਹਣ ਸਿੰਘ ਪੁੱਤਰ ਸ਼ੰਕਰ ਸਿੰਘ ਜਦੋਂ ਆਪਣੇ ਖੂਹ 'ਤੇ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਤਾਂ ਅਚਾਨਕ ਉਸੇ ਸਮੇਂ ਅਚਾਨਕ ਨਜ਼ਦੀਕੀ ਖੇਤਾਂ 'ਚੋਂ ਆਏ ਇਕ ਆਵਾਰਾ ਸਾਨ੍ਹ ਨੇ ਉਸ ਦੇ ਪਸ਼ੂਆਂ 'ਤੇ ਹਮਲਾ ਕਰ ਦਿੱਤਾ। ਜਦੋਂ ਕਿਸਾਨ ਸੋਹਣ ਸਿੰਘ ਨੇ ਆਪਣੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਉਕਤ ਆਵਾਰਾ ਸਾਨ੍ਹ ਨੇ ਕਿਸਾਨ ਸੋਹਣ ਸਿੰਘ 'ਤੇ ਆਪਣੇ ਸਿੰਗਾਂ ਨਾਲ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਹਾਲਤ 'ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਜਲੰਧਰ ਦੇ ਕਿਸੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ 'ਚ ਅਵਾਰਾ ਪਸ਼ੂਆਂ ਪ੍ਰਤੀ ਸਰਕਾਰ ਦੀ ਕੋਈ ਠੋਸ ਨੀਤੀ ਨਾ ਹੋਣ ਕਰਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ।