ਵੀਡੀਓ ਵਾਇਰਲ ਕਰਨ ਤੇ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਨਹਿਰ ''ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
Monday, Sep 08, 2025 - 03:48 PM (IST)

ਹਾਜੀਪੁਰ (ਜੋਸ਼ੀ)- ਵੀਡੀਓ ਵਾਇਰਲ ਤੇ ਡਰਾਉਣ ਧਮਕਾਉਣ ਤੋਂ ਤੰਗ ਪਰੇਸ਼ਾਨ ਹੋਣ ਕਰਕੇ ਇਕ ਵਿਅਕਤੀ ਨੇ ਮੁਕੇਰੀਆਂ ਹਾਈਡਲ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ׀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਕਿਰਨ ਸ਼ਰਮਾ ਪਤਨੀ ਪਵਨ ਕੁਮਾ ਉਰਫ਼ ਮਿੰਟਾ ਵਾਸੀ ਨੰਗਲ ਬਿਹਾਲਾਂ ਨੇ ਦੱਸਿਆ ਹੈ ਕਿ ਉਸ ਦਾ ਪਤੀ ਹਲਵਾਈ ਦਾ ਕੰਮ ਕਰਦਾ ਸੀ । ਜਿਸ ਦੀ ਦੋਸਤੀ ਦਿਨੇਸ਼ ਕੁਮਾਰ ਉਰਫ਼ ਕਾਕਾ ਪੁੱਤਰ ਰਵੀ ਦੱਤ ਸ਼ਰਮਾ ਵਾਸੀ ਨੰਗਲ ਬਿਹਾਲਾਂ ਨਾਲ ਸੀ।
ਇਹ ਵੀ ਪੜ੍ਹੋ: ’47 ਦੇ ਉਜਾੜੇ ਵਾਂਗ ਦ੍ਰਿਸ਼ ਪੇਸ਼ ਕਰ ਰਿਹਾ ਪੰਜਾਬ 'ਚ 2025 ਦਾ ਹੜ੍ਹ, ਸਭ ਕੁਝ ਹੋਇਆ ਤਬਾਹ
ਦੋਵੇਂ ਕਾਫ਼ੀ ਸਮਾਂ ਇੱਕਠੇ ਬੈਠਦੇ ਸੀ। ਉਸ ਦਾ ਪਤੀ ਪਵਨ ਸ਼ਰਮਾ ਕੁਝ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ ਤਾਂ ਉਸ ਵੱਲੋਂ ਆਪਣੇ ਪਤੀ ਨੂੰ ਪਰੇਸ਼ਾਨ ਰਹਿਣ ਬਾਰੇ ਪੁੱਛਣ 'ਤੇ ਉਸ ਨੇ ਦਸਿਆ ਕਿ ਉਸ ਦੇ ਦੋਸਤ ਦਿਨੇਸ਼ ਕੁਮਾਰ ਉਰਫ਼ ਕਾਕਾ ਨੇ ਉਸ ਦੀ ਵੀਡੀਓ ਵਾਇਰਲ ਕੀਤੀ ਹੈ ਅਤੇ ਉਹ ਉਸ ਨੂੰ ਡਰਾਉਂਦਾ ਅਤੇ ਧਮਕੀਆ ਦਿੰਦਾ ਹੈ। ਪਵਨ ਕੁਮਾਰ ਸ਼ਰਮਾ ਦੀ ਵੀਡੀਓ ਵਾਇਰਲ ਅਤੇ ਡਰਾਉਣ ਧਮਕਾਉਣ ਤੋਂ ਤੰਗ ਪਰੇਸ਼ਾਨ ਹੋਣ ਕਰਕੇ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ׀ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਦਿਨੇਸ਼ ਕੁਮਾਰ ਉਰਫ਼ ਕਾਕਾ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ: Punjab: ਕਹਿਰ ਓ ਰੱਬਾ! 3 ਨੂੰ ਧੀ ਦਾ ਵਿਆਹ, ਹੜ੍ਹ 'ਚ ਹੋ ਗਿਆ ਸਭ ਕੁਝ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e