ਨੂੰਹ ਤੋਂ ਪਾਣੀ ਮੰਗਣਾ ਸਹੁਰੇ ਨੂੰ ਪਿਆ ਭਾਰੀ, ਪੈਕੇ ਵਾਲਿਆਂ ਨੇ ਘਰ ਵੜ ਕੇ ਬੇਰਹਿਮੀ ਨਾਲ ਕੁੱਟਿਆ

Friday, Jun 19, 2026 - 03:32 PM (IST)

ਨੂੰਹ ਤੋਂ ਪਾਣੀ ਮੰਗਣਾ ਸਹੁਰੇ ਨੂੰ ਪਿਆ ਭਾਰੀ, ਪੈਕੇ ਵਾਲਿਆਂ ਨੇ ਘਰ ਵੜ ਕੇ ਬੇਰਹਿਮੀ ਨਾਲ ਕੁੱਟਿਆ

ਫਗਵਾੜਾ (ਜਲੋਟਾ)-ਪੁਲਸ ਥਾਣਾ ਸਤਨਾਮਪੁਰਾ ਦੇ ਅਧੀਨ ਆਉਂਦੇ ਪਿੰਡ ਜਗਤਪੁਰ ਜੱਟਾਂ ਵਿਚ ਇਕ ਘਰੇਲੂ ਵਿਵਾਦ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਦਰਜ ਕਰਵਾਏ ਗਏ ਬਿਆਨਾਂ ਵਿਚ ਪੀੜਤ ਬਜ਼ੁਰਗ ਰਾਣਾ ਰਾਮ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਖ਼ਤਮ ਕਰਕੇ ਰਾਤ ਕਰੀਬ 9 ਵਜੇ ਆਪਣੇ ਘਰ ਪਰਤਿਆ ਸੀ। ਪਿਆਸ ਲੱਗਣ ’ਤੇ ਉਸ ਨੇ ਆਪਣੀ ਨੂੰਹ ਸੋਨੀਆ ਤੋਂ ਪਾਣੀ ਮੰਗਿਆ, ਜਿਸ ਨੇ ਅੱਗੋਂ ਉਸ ਨੂੰ ਖ਼ੁਦ ਪਾਣੀ ਲੈ ਕੇ ਪੀਣ ਦਾ ਤਾਅਨਾ ਮਾਰ ਦਿੱਤਾ। ਰਾਣਾ ਰਾਮ ਨੇ ਜਦੋਂ ਇਸ ਦੀ ਸ਼ਿਕਾਇਤ ਆਪਣੇ ਪੁੱਤਰ ਲਖਵਿੰਦਰ ਕੁਮਾਰ ਨੂੰ ਕੀਤੀ ਤਾਂ ਪੁੱਤਰ ਨੇ ਵੀ ਪਿਤਾ ਦਾ ਸਾਥ ਦੇਣ ਦੀ ਬਜਾਏ ਉਲਟਾ ਪਿਤਾ ਨੂੰ ਹੀ ਭਲਾ-ਬੁਰਾ ਕਹਿਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:  ਅਮਰੀਕਾ 'ਚ ਪੰਜਾਬੀ ਪਰਿਵਾਰ ਦਾ ਕਤਲ! ਨੌਜਵਾਨ ਨੇ ਮਾਂ-ਪਿਓ ਤੇ ਨਾਨੀ ਨੂੰ ਗੋਲ਼ੀਆਂ ਨਾਲ ਭੁੰਨਿਆ

ਗੱਲ ਇਥੇ ਹੀ ਖ਼ਤਮ ਨਹੀਂ ਹੋਈ ਰਾਤ ਕਰੀਬ ਸਾਢੇ 9 ਵਜੇ ਨੂੰਹ ਸੋਨੀਆ ਦਾ ਭਰਾ ਪਵਨ ਨਿਵਾਸੀ ਕੋਟਰਾਨੀ ਹੱਥ ਵਿਚ ਡੰਡਾ ਲੈ ਕੇ, ਉਸ ਦਾ ਜੀਜਾ ਸਾਬੀ ਨਿਵਾਸੀ ਸ਼ਿਵਪੁਰੀ, ਫਗਵਾੜਾ ਹੱਥ ਵਿਚ ਲੋਹੇ ਦੀ ਰਾਡ ਲੈ ਕੇ ਅਤੇ ਉਸ ਦੇ ਚਾਚੇ ਦਾ ਪੁੱਤਰ ਬੀਰਾ ਨਿਵਾਸੀ ਕੋਟਰਾਨੀ, ਫਗਵਾੜਾ ਹੱਥ ਵਿੱਚ ਬੇਸਬਾਲ ਬੈਟ ਲੈ ਕੇ ਇਕ ਅਣਪਛਾਤੇ ਵਿਅਕਤੀ ਸਮੇਤ ਮੋਟਰਸਾਈਕਲਾਂ ’ਤੇ ਰਾਣਾ ਰਾਮ ਦੇ ਘਰ ਆ ਧਮਕੇ। ਇਨ੍ਹਾਂ ਲੋਕਾਂ ਨੇ ਘਰ ਵਿਚ ਵੜਦਿਆਂ ਹੀ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਕਮਰੇ ਦੇ ਅੰਦਰ ਰਾਣਾ ਰਾਮ ਨੂੰ ਘੇਰ ਕੇ ਡੰਡਿਆਂ, ਲੋਹੇ ਦੀ ਰਾਡ ਅਤੇ ਬੇਸਬਾਲ ਬੈਟ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ।

ਇਹ ਵੀ ਪੜ੍ਹੋ:  ਹਾਜੀਪੁਰ 'ਚ ਭੱਠੇ 'ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਪਵਨ, ਸਾਬੀ, ਬੀਰਾ ਅਤੇ ਇੱਕ ਅਣਪਛਾਤੇ ਹਮਲਾਵਰ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਮੁਲਜ਼ਮ ਪੱਖ ਦੇ ਨਜ਼ਦੀਕੀ ਸੂਤਰਾਂ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਗਲਤ ਅਤੇ ਝੂਠਾ ਕਰਾਰ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਠਿੰਡਾ 'ਚ ਸ਼ਰਾਬ ਦੀ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News