ਜਲੰਧਰ ’ਚ ਦਿਸੀ ਗੁੰਡਾਗਰਦੀ, ਕਾਰ ਦਾ ਹੂਟਰ ਵਜਾਉਣ ’ਤੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ

Friday, May 06, 2022 - 03:29 PM (IST)

ਜਲੰਧਰ ’ਚ ਦਿਸੀ ਗੁੰਡਾਗਰਦੀ, ਕਾਰ ਦਾ ਹੂਟਰ ਵਜਾਉਣ ’ਤੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ

ਜਲੰਧਰ (ਮਿ੍ਰਦੁਲ)- ਜਲੰਧਰ ’ਚ ਬੀਤੀ ਦੇਰ ਰਾਤ ਖੁੱਲ੍ਹ ਕੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਸੜਕ ਵਿਚਾਲੇ ਗੱਡੀਆਂ ’ਚ ਸ਼ਰਾਬ ਪੀਣ ਨੂੰ ਲੈ ਕੇ ਦੋ ਕਾਰਾਂ ’ਚ ਆਏ ਨੌਜਵਾਨਾਂ ’ਚ ਕਾਰ ’ਚ ਲੱਗਾ ਹੂਟਰ ਵਜਾਉਣ ਨੂੰ ਲੈ ਕੇ ਵਿਵਾਦ ਹੋ ਗਿਆ। ਇਕ ਨੌਜਵਾਨ ਨੇ ਕਾਰ ’ਚ ਹੂਟਰ ਵਜਾਇਆ ਤਾਂ ਬਾਹਰ ਖੜ੍ਹੇ ਨੌਜਵਾਨਾਂ ਨੇ ਹੂਟਰ ਵਜਾਉਣ ਤੋਂ ਰੋਕਿਆ। ਇਸ ਦਰਮਿਆਨ ਹੂਟਰ ਵਜਾਉਣ ਵਾਲੇ ਨੌਜਵਾਨ ਨੂੰ ਬਾਹਰ ਖੜ੍ਹੇ ਨੌਜਵਾਨ ਨੇ ਸਾਥੀਆਂ ਸਮੇਤ ਜੰਮ ਕੇ ਕੁੱਟ ਦਿੱਤਾ। ਇਸ ਦੇ ਬਾਅਦ ਹੂਟਰ ਵਜਾਉਣ ਵਾਲੇ ਨੌਜਵਾਨ ਦੇ ਸਮਰਥਕਾਂ ਨੇ ਵੀ ਕੁੱਟਮਾਰ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ: ਪੰਜਾਬ ਭਰ ’ਚ ਸ਼ੁਰੂ ਹੋਵੇਗੀ ਟਰੈਫਿਕ ਮਾਰਸ਼ਲ ਸਕੀਮ, ਜਾਰੀ ਹੋਈਆਂ ਗਾਈਡਲਾਈਨਜ਼

ਕੁੱਟਮਾਰ ’ਚ ਜ਼ਖ਼ਮੀ ਹੋਏ ਨੌਜਵਾਨ ਦੇ ਪਿਤਾ ਖ਼ੁਦ ਨੂੰ ਆਰ. ਟੀ. ਆਈ. ਐਕਟੀਵਿਸਟ ਦੱਸ ਰਿਹਾ ਸੀ ਤਾਂ ਦੂਜੇ ਲੋਕ ਸਿਆਸੀ ਪੱਖ ਦੇ ਲੋਕ ਸਨ। ਹੂਟਰ ਵਜਾਉਣ ਵਾਲੇ ਨੌਜਵਾਨ ਦੇ ਨਾਲ ਦੋ-ਤਿੰਨ ਨੌਜਵਾਨ ਵੀ ਸਨ, ਜਿਨ੍ਹਾਂ ’ਚੋਂ ਇਕ ਮਾਡਲ ਟਾਊਨ ’ਚ ਦੁਕਾਨ ਚਲਾਉਣ ਵਾਲੇ ਦਾ ਮੁੰਡਾ ਸੀ, ਜੋ ਸਾਥੀ ਨੂੰ ਦੀ ਕੁੱਟਮਾਰ ਵੇਖ ਮੌਕੇ ਤੋਂ ਭੱਜ ਗਏ। ਜ਼ਖ਼ਮੀਆਂ ਨੂੰ ਸੱਤਿਅਮ ਹਸਪਤਾਲ ਅਤੇ ਜੌਹਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮੰਤਰਾ ਚਿਕਨ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ  ਦੇ ਕੋਲ ਵਿਵਾਦ ਕਰਨ ਵਾਲੇ ਨੌਜਵਾਨਾਂ ਨੇ ਸ਼ਰਾਬ ਨਹੀਂ ਸਗੋਂ ਉਹ ਪਿੱਛੇ ਤੋਂ ਹੀ ਪੀ. ਪੀ. ਆਰ. ਮਾਰਕੀਟ ਤੋਂ ਸ਼ਰਾਬ ਪੀ ਕੇ ਆਏ ਸਨ। ਥਾਣਾ ਨੰਬਰ 6 ਦੇ ਇੰਚਾਰਜ ਨੇ ਦੱਸਿਆ ਕਿ ਦੋਵੇਂ ਪੱਖਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਧੀਆਂ ਵਾਂਗ ਰੱਖੀ ਨੂੰਹ ਨੇ ਕਰ ਵਿਖਾਇਆ ਕਮਾਲ, ਸਹੁਰਿਆਂ ਦਾ ਨਾਂ ਇੰਝ ਕੀਤਾ ਰੌਸ਼ਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News