ਆਦਮਪੁਰ ਹਵਾਈ ਅੱਡੇ ''ਤੇ ਚੈਕਿੰਗ ਦੌਰਾਨ ਯਾਤਰੀ ਤੋਂ ਮਿਲਿਆ ਹੈਰਾਨ ਕਰਨ ਵਾਲਾ ਸਾਮਾਨ, ਗ੍ਰਿਫ਼ਤਾਰ
Saturday, Jan 04, 2025 - 04:07 AM (IST)
ਜਲੰਧਰ (ਸਲਵਾਨ)- ਆਦਮਪੁਰ ਹਵਾਈ ਅੱਡੇ ’ਤੇ ਚੈਕਿੰਗ ਦੌਰਾਨ ਇਕ ਯਾਤਰੀ ਕੋਲੋਂ ਇਕ ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਆਦਮਪੁਰ ਤੋਂ ਹਿੰਡਨ ਏਅਰਪੋਰਟ ਜਾਣ ਵਾਲੀ ਸਟਾਰ ਏਅਰਲਾਈਨ ਦੀ ਫਲਾਈਟ ਨੰਬਰ ਐੱਸ-5235 ਵਿਚ ਯਾਤਰਾ ਕਰਨ ਵਾਲੇ ਇਕ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਤੋਂ ਇਹ ਕਾਰਤੂਸ ਮਿਲੇ।
ਇਸ ਦੌਰਾਨ ਸੁਰੱਖਿਆ ਅਧਿਕਾਰੀਆਂ ਨੇ ਉਕਤ ਵਿਅਕਤੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮੁੱਖ ਹਵਾਈ ਅੱਡਾ ਸੁਰੱਖਿਆ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਥਾਣਾ ਆਦਮਪੁਰ ਵਿਖੇ ਸ਼ਿਕਾਇਤ ਦਿੱਤੀ ਗਈ ਹੈ। ਹਾਲਾਂਕਿ, ਹਵਾਈ ਅੱਡੇ ’ਤੇ ਨਿਯਮਾਂ ਦੇ ਅਨੁਸਾਰ ਜੇਕਰ ਯਾਤਰੀ ਹਥਿਆਰ ਜਾਂ ਹਥਿਆਰ ਸਮੱਗਰੀ ਲਿਜਾ ਰਹੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹਵਾਈ ਅੱਡੇ ’ਤੇ ਚੈੱਕ-ਇਨ ਦੇ ਸਮੇਂ ਹੀ ਏਅਰਲਾਈਨਜ਼ ਨੂੰ ਦੇਣੀ ਹੁੰਦੀ ਹੈ।
ਇਹ ਵੀ ਪੜ੍ਹੋ- ਵਿਆਹ ਤੋਂ ਪਹਿਲਾਂ ਹੀ 'ਗ਼ਾਇਬ' ਹੋ ਗਿਆ ਮੁੰਡਾ, ਹੱਥ 'ਚ ਫੋਟੋ ਫੜ ਰੋਂਦੀ ਮਾਂ ਦਾ ਨਹੀਂ ਦੇਖ ਹੁੰਦਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e