ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ''ਜਾਗ੍ਰਿਤੀ ਯਾਤਰਾ'' ਪਹੁੰਚੀ ਜਲੰਧਰ, ਹੋਇਆ ਭਰਵਾਂ ਸਵਾਗਤ
Monday, Oct 27, 2025 - 11:24 AM (IST)
ਜਲੰਧਰ (ਅਰੋੜਾ)-ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਇਤਿਹਾਸਕ ਨਗਰ ਕੀਰਤਨ ਰੂਪੀ ‘ਜਾਗ੍ਰਿਤੀ ਯਾਤਰਾ’ ਆਪਣੇ 40ਵੇਂ ਦਿਨ ਐਤਵਾਰ ਸਥਾਨਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਪਹੁੰਚੀ, ਜਿੱਥੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਪਵਿੱਤਰ 'ਜਾਗ੍ਰਿਤੀ ਯਾਤਰਾ' (ਨਗਰ ਕੀਰਤਨ) ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਯਾਤਰਾ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿਆਗ, ਸ਼ਰਧਾ, ਏਕਤਾ ਅਤੇ ਭਾਈਚਾਰੇ ਦੇ ਅਮਰ ਸੰਦੇਸ਼ ਨੂੰ ਦੇਸ਼ ਭਰ ਵਿਚ ਪਹੁੰਚਾਉਣਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਇਸ 'ਜਾਗ੍ਰਿਤੀ ਯਾਤਰਾ' ਨੂੰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਤੋਂ ਜਥੇਦਾਰ ਬਲਦੇਵ ਸਿੰਘ, ਹਜ਼ੂਰੀ ਕਥਾਵਾਚਕ ਸਿੰਘ ਸਾਹਿਬ ਗਿਆਨੀ ਚਰਨਜੀਤ ਸਿੰਘ, ਕਾਰਜਕਾਰੀ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਦੀ ਅਗਵਾਈ ਵਿਚ ਐਤਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਗਿਆ। ਉਥੋਂ ਚੱਲ ਕੇ ਯਾਤਰਾ ਅੰਮ੍ਰਿਤਸਰ ਸ਼ਹਿਰ, ਬਟਾਲਾ, ਬਿਆਸ ਅਤੇ ਕਰਤਾਰਪੁਰ ਹੁੰਦੇ ਹੋਏ ਜਲੰਧਰ ਵਿਚ ਦਾਖਲ ਹੋਈ। ਪੂਰੇ ਮਾਰਗ ਵਿਚ ਹਜ਼ਾਰਾਂ ਸ਼ਰਧਾਲੂ ਗੁਰੂ ਮਹਾਰਾਜ ਨੂੰ ਸਿਜਦਾ ਤੇ ਫੁੱਲਾਂ ਦੀ ਵਰਖਾ ਕਰਦਿਆਂ ‘ਬੋਲੇ ਸੋ ਨਿਹਾਲ’ ਦੇ ਨਾਅਰੇ ਗੁੰਜਾਉਂਦੇ ਰਹੇ।

'ਜਾਗ੍ਰਿਤੀ ਯਾਤਰਾ' ਵਿਚ ਸ਼ਹੀਦ ਭਾਈ ਦਿਆਲਾ ਜੀ ਦੇ ਵੰਸ਼ਜ ਕਠੂਆ ਨਿਵਾਸੀ ਭਾਈ ਮਨਜੀਤ ਸਿੰਘ, ਸ਼ਹੀਦ ਭਾਈ ਮਤੀ ਦਾਸ ਜੀ ਦੇ ਵੰਸ਼ਜ ਭਾਈ ਚਰਨਜੀਤ ਸਿੰਘ ਦੇ ਇਲਾਵਾ ਚੀਕਾ ਹਰਿਆਣਾ ਤੋਂ ਜਥੇਦਾਰ ਭਾਈ ਬਾਬੂ ਸਿੰਘ ਅਤੇ ਖੋਜ ਵਿਚਾਰ ਦੇ ਭਾਈ ਭਗਵਾਨ ਸਿੰਘ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਰਾਗੀ ਜਥੇ, ਨਿਹੰਗ ਸਿੰਘ ਦਲ, ਪੰਥਕ ਜਥੇਬੰਦੀਆਂ ਸ਼ਾਮਲ ਸਨ। ਇਹ ਯਾਤਰਾ ਇਸ ਸਾਲ 17 ਸਤੰਬਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵੱਲੋਂ ਪ੍ਰਮੁੱਖ ਹਸਤੀਆਂ ਅਤੇ ਬਿਹਾਰ ਸਰਕਾਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿਚ ਰਵਾਨਾ ਕੀਤੀ ਗਈ ਸੀ। ਇਹ ਯਾਤਰਾ ਝਾਰਖੰਡ, ਪੱਛਮੀ ਬੰਗਾਲ, ਓਡਿਸ਼ਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਹੁੰਦੇ ਹੋਏ ਹੁਣ ਆਪਣੇ ਆਖਰੀ ਪੜਾਅ ਵਿਚ ਪੰਜਾਬ ਪਹੁੰਚੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ
ਇਹ ਯਾਤਰਾ ਦੇਰ ਸ਼ਾਮ ਫਗਵਾੜਾ ਲਈ ਰਵਾਨਾ ਹੋਈ, ਜੋਕਿ 27 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸਮਾਪਤੀ ਸਥਾਨ ’ਤੇ ਪਹੁੰਚੇਗੀ। ਯਾਤਰਾ ਦੇ ਸਵਾਗਤ ਮੌਕੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਬਜਾਜ, ਰਾਜਿੰਦਰਪਾਲ ਸਿੰਘ, ਈਸ਼ਰ ਸਿੰਘ, ਤੇਜਿੰਦਰ ਸਿੰਘ, ਸੰਦੀਪ ਸਿੰਘ ਚਾਵਲਾ, ਜਸਪ੍ਰੀਤ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ, ਇੰਦਰਜੀਤ ਸਿੰਘ, ਲਵਲੀਨ ਸਿੰਘ, ਉੱਜਵਲ ਸਿੰਘ ਅਤੇ ਹੋਰ ਮੌਜੂਦ ਸਨ।
ਜਾਗ੍ਰਿਤੀ ਯਾਤਰਾ ’ਚ ਸੁਸ਼ੋਭਿਤ ਸਨ ਨੌਵੇਂ ਪਾਤਸ਼ਾਹ ਦੇ ਸ਼ਸਤਰ
ਇਸ ਜਾਗ੍ਰਿਤੀ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰ, ਕੜਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਹੱਥਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਸੁਸ਼ੋਭਿਤ ਹਨ। ਇਸ ਦੇ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹੱਥਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਵਿਚ ਅਸਮ ਤੋਂ ਪਟਨਾ ਸਾਹਿਬ ਦੀ ਸੰਗਤ ਨੂੰ ਲਿਖਿਆ ਗਿਆ ਵਧਾਈ ਪੱਤਰ ਵੀ ਸੀ, ਜਿਸ ’ਤੇ ਉਨ੍ਹਾਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਿਕ ਜਿਸ ਿਸੱਖ ਨੇ ਵੀ ਵਾਹਿਗੁਰੂ ਦਾ ਸਿਮਰਨ ਕੀਤਾ, ਉਸ ਦੇ ਮਨੋਰਥ ਪੂਰੇ ਹੋਣਗੇ। ਜਿਸ ਸੰਗਤ ਨੇ ਸੇਵਾ ਕੀਤੀ ਅਤੇ ਜੋ ਕੋਈ ਵੀ ਸੇਵਾ ਕਰੇਗਾ, ਉਸ ਦੀ ਸੇਵਾ ਪ੍ਰਮਾਤਮਾ ਦੀ ਦਰਗਾਹ ਵਿਚ ਪ੍ਰਵਾਨ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
