ਮਹਾਦੇਵ ਐਪ ਮਾਮਲਾ- ਮੈਚ ਫਿਕਸਿੰਗ ਤੋਂ ਕੀਤੀ ਕਾਲੀ ਕਮਾਈ ਵਰਤੀ ਜਾ ਰਹੀ ਰੀਅਲ ਅਸਟੇਟ ਸੈਕਟਰ ''ਚ

11/21/2023 5:48:24 PM

ਜਲੰਧਰ (ਬਿਊਰੋ) - ਮਹਾਦੇਵ ਐਪ ਦੇ ਮਾਮਲੇ 'ਚ ਆਏ ਦਿਨ ਕੋਈ ਨਾ ਕੋਈ ਖ਼ੁਲਾਸਾ ਹੁੰਦਾ ਹੀ ਰਹਿੰਦਾ ਹੈ। ਹੁਣ ਇਕ ਹੋਰ ਖ਼ਬਰ ਸਾਹਮਣੇ ਆਈ ਹੈ ਕਿ ਮੈਡ ਫਿਕਸਿੰਗ ਤੋਂ ਹੋਣ ਵਾਲੀ ਕਰੋੜਾਂ ਦੀ ਕਮਾਈ ਰੀਅਲਅਸਟੇਟ ਦੇ ਸੈਕਟਰ 'ਚ ਵਰਤੀ ਜਾ ਰਹੀ ਹੈ। ਇਸ ਮਾਮਲੇ 'ਚ ਜਲੰਧਰ ਦੇ ਚੰਦਰ ਅਗਰਵਾਲ ਦਾ ਵੀ ਨਾਂ ਆ ਰਿਹਾ ਹੈ, ਜੋ ਕਿ ਮੈਚ ਫਿਕਸਿੰਗ ਦੇ ਇੰਟਰਨੈਸ਼ਨਲ ਕਿੰਗ ਵਜੋਂ ਮਸ਼ਹੂਰ ਹੈ, ਤੇ ਉਸ ਦੇ ਸਾਥੀ ਦੁਨੀਆ ਦੇ ਹਰ ਪਾਸੇ ਮੌਜੂਦ ਹਨ। ਮੈਚ ਫਿਕਸਿੰਗ ਵਰਗੇ ਕੰਮਾਂ ਤੋਂ ਹੋਣ ਵਾਲੀ ਕਾਲੀ ਕਮਾਈ ਨੂੰ ਜਾਂ ਤਾਂ ਵਿਦੇਸ਼ਾਂ 'ਚ ਵਰਤੀ ਜਾ ਸਕਦੀ ਹੈ, ਜਾਂ ਫਿਰ ਰੀਅਲਅਸਟੇਟ ਸੈਕਟਰ 'ਚ। ਇਸ ਦਾ ਵੱਡਾ ਸਬੂਤ ਇਹ ਹੈ ਕਿ ਪਿਛਲੇ ਕੁਝ ਸਮੇਂ 'ਚ ਹੀ ਚੰਦਰ ਅਗਰਵਾਲ ਵੱਲੋਂ ਜਲੰਧਰ 'ਚ ਕਈ ਵੱਡੇ ਹਾਊਸਿੰਗ ਅਤੇ ਕਮਰਸ਼ੀਅਲ ਬਿਲਡਿੰਗ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਸ ਕਾਰਨ ਚੰਦਰ ਅਗਰਵਾਲ ਮੈਚ ਫਿਕਸਿੰਗ ਤੋਂ ਹੋਣ ਵਾਲੀ ਵੱਡੀ ਕਮਾਈ ਨੂੰ ਠਿਕਾਣੇ ਲਗਾਉਣ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। 

ਇਹ ਵੀ ਪੜ੍ਹੋ- ਮੰਡੀ ਤੋਂ ਘਰ ਜਾ ਰਹੇ ਕਿਸਾਨ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਖੋਹੀ ਨਕਦੀ ਤੇ ਐਕਟਿਵਾ, ਪੁਲਸ ਨੇ ਕੀਤੇ ਗ੍ਰਿਫ਼ਤਾਰ

ਚੰਦਰ ਅਗਰਵਾਲ ਦਾ ਨਾਂ ਖ਼ਾਸ ਤੌਰ 'ਤੇ ਫਿਰੋਜ਼ਪੁਰ ਰੋਡ, ਲੁਧਿਆਣਾ, ਸਾਊਥ ਸਿਟੀ ਦੇ ਨਹਿਰ ਕਿਨਾਰੇ, ਲਾਡੋਵਾਲ ਬਾਈਪਾਸ ਵਿਖੇ ਮਹਿੰਗੀਆਂ ਜ਼ਮੀਨਾਂ ਖਰੀਦਣ ਕਾਰਨ ਕਾਫ਼ੀ ਚਰਚਾ 'ਚ ਹੈ। ਲੁਧਿਆਣਾ ਦੇ ਲਾਡੋਵਾਲ ਬਾਈਪਾਸ 'ਤੇ ਬਣਨ ਵਾਲੇ ਗਲਾਡਾ ਅਸਟੇਟ ਪ੍ਰਾਜੈਕਟ ਲਈ ਜ਼ਮੀਨ ਖਰੀਦਣ ਨਾਲ ਵੀ ਚੰਦਰ ਦਾ ਨਾਂ ਜੋੜਿਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਜਾਣਕਾਰੀ ਪਹਿਲਾਂ ਹੀ ਅਧਿਕਾਰੀਆਂ ਵੱਲੋਂ ਲੀਕ ਕਰ ਦਿੱਤੀ ਗਈ ਸੀ, ਜਿਸ ਕਾਰਨ ਅਧਿਕਾਰੀਆਂ ਤੇ ਨੇਤਾਵਾਂ ਨੇ ਆਪਣੇ ਕਰੀਬੀਆਂ ਰਾਹੀਂ ਮਾਰਕ ਕੀਤੀ ਗਈ ਜ਼ਮੀਨ ਨੂੰ ਵੱਡੇ ਪੈਮਾਨੇ 'ਤੇ ਖਰੀਦ ਲਿਆ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਲੱਖਾਂ 'ਚ ਵਿਕਣ ਵਾਲੀ ਇਸ ਜ਼ਮੀਨ ਦਾ ਰੇਟ ਛੇਤੀ ਹੀ ਕਰੋੜਾਂ 'ਚ ਪਹੁੰਚ ਗਿਆ। ਹੁਣ ਮਹਾਦੇਵ ਐਪ ਨਾਲ ਨਾਂ ਜੁੜਨ ਕਾਰਨ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਲਾਡਾ ਅਸਟੇਟ ਪ੍ਰਾਜੈਕਟ 'ਚ ਵੀ ਮੈਚ ਫਿਕਸਿੰਗ ਤੋਂ ਕੀਤੀ ਗਈ ਕਰੋੜਾਂ ਦੀ ਕਮਾਈ ਨੂੰ ਐਡਜਸਟ ਕੀਤਾ ਗਿਆ ਹੈ।  

ਇਹ ਵੀ ਪੜ੍ਹੋ- ਸੜਕਾਂ 'ਤੇ ਛਲਾਂਗਾਂ ਮਾਰਦੇ ਸਾਂਬਰ ਨੇ ਮਾਰੀ ਕਈ ਵਾਹਨਾਂ ਨੂੰ ਟੱਕਰ, ਫੜਨ ਵਾਲਿਆਂ ਦੇ ਛੁਡਾਏ ਪਸੀਨੇ

ਮਹਾਦੇਵ ਐਪ ਦਾ ਖੁਲਾਸਾ ਛੱਤੀਸਗੜ੍ਹ 'ਚ ਹੋ ਰਹੀਆਂ ਵਿਧਾਨਸਭਾ ਚੋਣਾਂ ਦੌਰਾਨ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਸ 'ਚ ਆਮ ਜਨਤਾ ਦਾ ਪੈਸਾ ਹੜਪਿਆ ਗਿਆ ਹੈ। ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਕਾਰਨ ਇਸ ਮਾਮਲੇ ਨਾਲ ਜੁੜੇ ਲੋਕਾਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਹਨ। ਇਸ ਦੇ ਮੱਦੇਨਜ਼ਰ ਐੱਨ.ਆਈ.ਏ. ਵੱਲੋਂ ਵੀ ਇਸ ਮਾਮਲੇ ਦੀ ਜਾਂਚ ਤੇ ਕਾਰਵਾਈ ਦੀਆਂ ਤਿਆਰੀਆਂ ਖਿੱਚੀਆਂ ਗਈਆਂ ਹਨ। ਉਨ੍ਹਾਂ ਲੋਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਇਸ ਕੰਮ 'ਚ ਪੈਸਾ ਵਿਦੇਸ਼ ਭੇਜਣ 'ਚ ਮਦਦ ਕੀਤੀ ਹੈ। 

ਇਹ ਵੀ ਪੜ੍ਹੋ- ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਪੁਲਸ ਨੇ ਦਿਖਾਈ ਸਖ਼ਤੀ, 6 ਖ਼ਿਲਾਫ਼ ਕੀਤਾ ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News