ਕੁਲਫੀ ਦੀ ਰੇਹੜੀ ਤੇ ਢਾਬੇ ਦੀ ਆੜ ’ਚ ਕੀਤਾ ਜਾ ਰਿਹਾ ਸੀ ਲਾਟਰੀ ਦਾ ਨਾਜਾਇਜ਼ ਧੰਦਾ

02/19/2021 12:14:03 PM

ਜਲੰਧਰ (ਖੁਰਾਣਾ)–ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਨੇ ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਜਲੰਧਰ ਸ਼ਹਿਰ ਵਿਚ ਨਾਜਾਇਜ਼ ਰੂਪ ਵਿਚ ਕੀਤੇ ਜਾ ਰਹੇ ਲਾਟਰੀ ਦੇ ਧੰਦੇ ਤੇ ਦੜੇ-ਸੱਟੇ ਦੇ ਕਾਰੋਬਾਰ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਡੀ. ਜੀ. ਪੀ. ਦੇ ਦਫ਼ਤਰ ਦੇ ਨਿਰਦੇਸ਼ਾਂ ’ਤੇ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਪਿਛਲੇ ਦਿਨੀਂ ਸ਼ਹਿਰ ਵਿਚ ਛਾਪੇਮਾਰੀ ਕਰ ਕੇ ਕਈ ਲਾਟਰੀਬਾਜ਼ਾਂ ’ਤੇ ਪੁਲਸ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਪਤਾ ਲੱਗਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਦੀਆਂ ਵਧੇਰੇ ਲਾਟਰੀ ਦੀਆਂ ਦੁਕਾਨਾਂ ਫਿਲਹਾਲ ਬੰਦ ਹਨ ਪਰ ਜਿਸ ਤਰ੍ਹਾਂ ਇਸ ਨਾਜਾਇਜ਼ ਕਾਰੋਬਾਰ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ, ਉਸ ਨਾਲ ਮੰਨਿਆ ਜਾ ਰਿਹਾ ਹੈ ਕਿ ਜਲਦ ਸ਼ਹਿਰ ਵਿਚ ਲਾਟਰੀ ਦੀਆਂ ਦੁਕਾਨਾਂ ਦੁਬਾਰਾ ਖੁੱਲ੍ਹ ਜਾਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਇਸ ਧੰਦੇ ਵਿਚ ਜਿੱਥੇ ਸ਼ਹਿਰ ਵਿਚ ਖੁੱਲ੍ਹੀਆਂ 200 ਤੋਂ ਵੱਧ ਲਾਟਰੀ ਦੀਆਂ ਨਾਜਾਇਜ਼ ਦੁਕਾਨਾਂ ਲੱਗੀਆਂ ਹੋਈਆਂ ਸਨ, ਉਥੇ ਹੀ ਕੁਲਫੀ ਦੀ ਰੇਹੜੀ ਲਾਉਣ ਵਾਲੇ ਅਤੇ ਢਾਬਾ ਚਲਾਉਣ ਵਾਲੇ ਦੁਕਾਨਦਾਰ ਵੀ ਚੋਰੀ-ਛੁਪੇ ਨਾਜਾਇਜ਼ ਲਾਟਰੀ ਦਾ ਧੰਦਾ ਕਰ ਰਹੇ ਸਨ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ


shivani attri

Content Editor

Related News