ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

11/28/2020 6:29:42 PM

ਭੁਲੱਥ (ਭੂਪੇਸ਼)— ਜ਼ਿਲ੍ਹਾ ਪੁਲਸ ਵੱਲੋਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਮੁਖੀ ਕੰਵਰਦੀਪ ਕੌਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਣ ਲਈ ਵਿੱਢੀ ਮੁਹਿੰਮ ਤਹਿਤ ਸਬ ਡਿਵੀਜ਼ਨ ਭੁਲੱਥ ਦੇ ਏ. ਐੱਸ. ਪੀ. ਅਜੇ ਗਾਂਧੀ (ਆਈ. ਪੀ. ਐੱਸ) ਦੇ ਨਿਰਦੇਸ਼ਾਂ 'ਤੇ ਥਾਣਾ ਭੁਲੱਥ ਦੇ ਮੁੱਖੀ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਮੇਤ ਐੱਸ. ਆਈ. ਰਘੁਬੀਰ ਸਿਘ ਅਤੇ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਉਸ ਵੇਲੇ ਜਬਰਦਸਤ ਸਫ਼ਲਤਾ ਹਾਸਲ ਕੀਤੀ ਜਦ ਉਨ੍ਹਾਂ ਨੇ ਸੂਬੇ 'ਚ ਚੋਰੀਆਂ, ਲੁੱਟਖੋਹਾਂ ਕਰਨ ਵਾਲੇ ਸਰਗਨਾਂ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਾਬੂ ਕੀਤ।

ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਥਾਣਾ ਮੁਖੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਪੰਡੋਰੀ ਗਸ਼ਤ ਦੌਰਾਨ ਉਨ੍ਹਾਂ 3 ਅਨਸਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਖ਼ਿਲਾਫ਼ ਸਬ ਡਿਵੀਜ਼ਨ ਭੁਲੱਥ ਦੇ ਥਾਣਿਆ 'ਚ ਅਤੇ ਅੰਬਾਲਾ ਵਿਖੇ ਪਹਿਲਾਂ ਹੀ ਸੰਗੀਨ ਮਾਮਲੇ ਦਰਜ ਸਨ, ਜਿੰਨਾਂ ਨੂੰ ਪੁਲਸ ਨੇ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਮੰਨਾਂ ਪੁਤਰ ਜਗਤਾਰ ਸਿੰਘ ਵਾਸੀ ਤਲਵੰਡੀ ਝੰਡੇਰ ਥਾਣਾ ਕਰਤਾਰਪੁਰ, ਬੂਟਾ ਸਿੰਘ ਪੁਤਰ ਸੁਰਜੀਤ ਸਿੰਘ ਵਾਸੀ ਮੇਤਲਾ,ਸਾਜਨ ਪੁਤਰ ਮਨਜੀਤ ਲਾਲ ਵਾਸੀ ਭੁਲੱਥ ਦੱਸਿਆ ਹੈ।ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਇਕ ਲੁੱਟਖੋਹ ਕੀਤਾ ਮੋਬਾਇਲ ਫੋਨ ਵੀ ਬਰਾਮਦ ਹੋਇਆ, ਜੋ ਇਨ੍ਹਾਂ ਨੇ ਕਸਬਾ ਭੁਲੱਥ ਦੇ ਸੰਦੀਪ ਕੁਮਾਰ ਨਾਮੀ ਲੜਕੇ ਕੋਲੋਂ ਉਸ ਸਮੇਤਂ ਖੋਹਿਆ ਸੀ ਜਦ ਉਹ ਸੈਰ ਕਰਦਾ ਸੀ ਵੀ ਬਰਾਮਦ ਕਰ ਲਿਆ ਗਿਆ।

ਇਹ ਵੀ ਪੜ੍ਹੋ: ਸੰਗਰੂਰ 'ਚ ਖ਼ੌਫ਼ਨਾਕ ਵਾਰਦਾਤ, ਸ਼ਰਾਬ ਦੇ ਠੇਕੇ ਦੇ ਕਰਿੰਦੇ ਦਾ ਬੇਰਹਿਮੀ ਨਾਲ ਕਤਲ

ਥਾਣਾ ਦੇ ਮੁਖੀ ਨੇ ਦੱਸਿਆ ਕਿ ਫੜੇ ਦੋਸ਼ੀ ਬੂਟਾ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸ ਖ਼ਿਲਾਫ਼ ਪਹਿਲਾਂ ਥਾਣਾ ਅੰਬਾਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ ਵੀ ਦਰਜ ਹੈ ਜਦਕਿ ਦੋਸ਼ੀ ਮਨਪ੍ਰੀਤ ਸਿੰਘ ਨੇ ਮੰਨਿਆ ਕਿ ਉਸ ਖ਼ਿਲਾਫ਼ ਮੁਕੱਦਮਾਂ ਨੰ: 93 /2017, ਧਾਰਾ 454, 380ਥਾਣਾ ਭੁਲੱਥ ਰਜਿਸਟਰਡ ਹੈ ਦੋਸ਼ੀ ਸਾਜਨ ਨੇ ਮੰਨਿਆ ਕਿ ਉਸ ਦੇ ਖਿਲਾਫ ਮੁਕੱਦਮਾਂ ਨੰ: 85/2019ਧਾਰਾ 379,34 ਥਾਣਾ ਬੇਗੋਵਾਲ ਅਤੇ ਮੁਕੱਦਮਾਂ ਨੰ:90/2019 ਅ/ਧ 379 ਬੀ. ਥਾਣਾ ਬੇਗੋਵਾਲ ਦਰਜ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੜੇ ਗਏ ਅਨਸਰਾਂ ਕੋਲੋ ਹੋਰ ਵੀ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: 551ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ 'ਚ ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ (ਤਸਵੀਰਾਂ)

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਦੋਵੇਂ ਮੁਲਜ਼ਮਾਂ ਬਾਰੇ ਅਹਿਮ ਤੱਥ ਆਏ ਸਾਹਮਣੇ


shivani attri

Content Editor

Related News