900 ਪੁਲਸ ਮੁਲਾਜ਼ਮਾਂ/ਨੀਮ ਫੌਜੀ ਬਲਾਂ ਦੇ ਸੁਰੱਖਿਆ ਘੇਰੇ ''ਚ ਈ. ਵੀ. ਐੱਮਜ਼

05/22/2019 11:27:07 AM

ਜਲੰਧਰ (ਪੁਨੀਤ)— ਵੋਟਾਂ ਦੀ ਗਿਣਤੀ 'ਚ 1 ਦਿਨ ਬਾਕੀ ਹੈ, ਵੀਰਵਾਰ ਨੂੰ ਸਪੋਰਟਸ ਕਾਲਜ ਸਥਿਤ ਲੈਂਡ ਰਿਕਾਰਡ ਦਫਤਰ 'ਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜਲੰਧਰ ਲੋਕ ਸਭਾ ਅੰਦਰ ਆਉਂਦੇ 9 ਵਿਧਾਨ ਸਭਾ ਹਲਕਿਆਂ 'ਚ ਇਸਤੇਮਾਲ ਕੀਤੀਆਂ ਗਈਆਂ ਈ. ਵੀ. ਐੱਮਜ਼ ਸਪੋਰਟਸ ਸਕੂਲ, ਸਪੋਰਟਸ ਕਾਲਜ, ਪਟਵਾਰ ਸਕੂਲ ਅਤੇ ਡਾਇਰੈਕਟਰ ਲੈਂਡ ਰਿਕਾਰਡ ਆਫਿਸ ਦੀਆਂ ਇਮਾਰਤਾਂ 'ਚ ਰੱਖੀਆਂ ਗਈਆਂ ਹਨ।
ਇਨ੍ਹਾਂ ਇਮਾਰਤਾਂ ਦੀ ਚਾਰੇ ਪਾਸਿਓਂ ਸੁਰੱਖਿਆ ਸਖਤ ਕਰਦੇ ਹੋਏ 900 ਪੁਲਸ ਮੁਲਾਜ਼ਮਾਂ/ਨੀਮ ਫੌਜੀ ਬਲਾਂ ਦੇ ਜਵਾਨਾਂ ਦੀ ਘੇਰਾਬੰਦੀ ਕੀਤੀ ਗਈ ਹੈ। ਜਿਥੇ ਈ. ਵੀ. ਐੱਮਜ਼ ਰੱਖੀਆਂ ਗਈਆਂ ਹਨ ਉਥੇ ਕੈਮਰੇ ਲਾਏ ਗਏ ਹਨ, ਐੱਲ. ਸੀ. ਡੀ. ਦੇ ਜ਼ਰੀਏ ਮਸ਼ੀਨਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਮਸ਼ੀਨਾਂ ਰੱਖਣ ਲਈ ਉਕਤ ਇਮਾਰਤਾਂ 'ਚ ਜੋ ਸਟਰਾਂਗ ਰੂਮ ਬਣਾਏ ਗਏ ਹਨ, ਉਥੋਂ ਦੀ ਅੰਦਰੂਨੀ ਸੁਰੱਖਿਆ ਲਈ ਪੈਰਾ-ਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਦੀ ਅੰਦਰੂਨੀ ਸੁਰੱਖਿਆ ਵੀ ਪੈਰਾ-ਮਿਲਟਰੀ ਦੇ ਹਵਾਲੇ ਰਹੇਗੀ।
ਜਨਰਲ ਆਬਜ਼ਰਵਰ ਆਈ. ਸੈਮੂਅਲ ਆਨੰਦ ਕੁਮਾਰ, ਜ਼ਿਲਾ ਚੋਣ ਅਧਿਕਾਰੀ ਵਰਿੰਦਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਸਟਰਾਂਗ ਰੂਮ ਦਾ ਦੌਰਾ ਕਰਦੇ ਹੋਏ ਜਵਾਨਾਂ ਨੂੰ ਚੌਕਸ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਲਈ 500 ਦੇ ਲਗਭਗ ਮੁਲਾਜ਼ਮ ਤਾਇਨਾਤ ਰਹਿਣਗੇ, ਜਦਕਿ ਵੋਟਿੰਗ ਲਈ 23000 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ।

PunjabKesari

ਅਧਿਕਾਰੀਆਂ ਨੇ ਕਿਹਾ ਕਿ ਕਾਊਂਟਿੰਗ 'ਚ ਮੁਲਾਜ਼ਮਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਵੀ ਬੁਲਾਏ ਗਏ ਹਨ ਤਾਂ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਸੰਪੰਨ ਹੋ ਸਕੇ। ਵੋਟਿੰਗ ਲਈ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ, ਉਨ੍ਹਾਂ ਨੂੰ ਰਿਟਰਨਿੰਗ ਅਧਿਕਾਰੀਆਂ ਦੀ ਮੌਜੂਦਗੀ 'ਚ ਟ੍ਰੇਨਿੰਗ ਦਿੱਤੀ ਗਈ। 9 ਵਿਧਾਨ ਸਭਾ ਹਲਕਿਆਂ ਦੀਆਂ ਈ. ਵੀ. ਐੱਮਜ਼ ਦੀ ਵੋਟਾਂ ਦੀ ਗਿਣਤੀ ਲਈ ਮੌਜੂਦ ਰਹਿਣ ਵਾਲੇ 500 ਮੁਲਾਜ਼ਮਾਂ ਦੀਆਂ 15 ਟੀਮਾਂ ਬਣਾਈਆਂ ਗਈਆਂ।

5 ਆਬਜ਼ਰਵਰ ਰੱਖਣਗੇ ਕਾਊਂਟਿੰਗ ਦੀ ਪ੍ਰਕਿਰਿਆ 'ਤੇ ਨਜ਼ਰ
23 ਨੂੰ ਹੋਣ ਵਾਲੀ ਵੋਟਾਂ ਦੀ ਕਾਊਂਟਿੰਗ ਲਈ ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਸੀਟਾਂ ਦੇ 9 ਵਿਧਾਨ ਸਭਾ ਹਲਕਿਆਂ ਲਈ 5 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ, ਜੋ ਕਿ ਕਾਊਂਟਿੰਗ ਦੀ ਪ੍ਰਕਿਰਿਆ 'ਤੇ ਨਜ਼ਰ ਰੱਖਣਗੇ। ਆਂਧਰਾ ਪ੍ਰਦੇਸ਼ ਕੇਡਰ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਆਈ. ਸੈਮੂਅਲ ਆਨੰਦ ਕੁਮਾਰ ਫਿਲੌਰ ਅਤੇ ਨਕੋਦਰ, 2003 ਬੈਚ ਦੀ ਉੱਤਰ ਪ੍ਰਦੇਸ਼ ਦੀ ਆਈ. ਏ. ਐੱਸ. ਅਧਿਕਾਰੀ ਪ੍ਰੀਤੀ ਸ਼ੁਕਲਾ ਸ਼ਾਹਕੋਟ ਅਤੇ ਕਰਤਾਰਪੁਰ, ਉੱਤਰ ਪ੍ਰਦੇਸ਼ ਦੇ 1994 ਬੈਚ ਦੇ ਆਈ. ਏ. ਐੱਸ. ਅਧਿਕਾਰੀ ਅਮਿਤ ਕੁਮਾਰ ਘੋਸ਼ ਜਲੰਧਰ ਪੱਛਮ ਅਤੇ ਜਲੰਧਰ ਉੱਤਰ ਵਿਧਾਨ ਸਭਾ ਲਈ ਆਬਜ਼ਰਵਰ ਹੋਣਗੇ। ਉਥੇ ਟੀ. ਰਾਘਵੇਂਦਰ ਜਲੰਧਰ ਸੈਂਟਰਲ ਲਈ ਅਤੇ ਡਾ. ਸੌਜਨਯਾ ਜਲੰਧਰ ਕੈਂਟ ਅਤੇ ਆਦਮਪੁਰ ਵਿਧਾਨ ਸਭਾ ਇਲਾਕੇ 'ਚ ਗਿਣਤੀ ਪੂਰੀ ਕਰਵਾਉਣਗੇ।

ਕਾਊਂਟਿੰਗ ਸੈਂਟਰ 'ਚ ਬਣਾਇਆ ਜਾਵੇਗਾ ਕੰਟਰੋਲ ਰੂਮ
ਸੁਰੱਖਿਆ ਦੇ ਮੱਦੇਨਜ਼ਰ ਕਾਊਂਟਿੰਗ ਸੈਂਟਰਾਂ ਦੇ ਅੰਦਰ ਮੋਬਾਇਲ ਫੋਨ ਲੈ ਕੇ ਜਾਣ ਦੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਚੋਣ ਅਧਿਕਾਰੀ ਸਵੇਰੇ 6 ਵਜੇ ਵੋਟਿੰਗ ਕੇਂਦਰ 'ਚ ਪ੍ਰਵੇਸ਼ ਕਰਨਗੇ, ਜਦਕਿ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਸਵੇਰੇ 7 ਵਜੇ ਵੋਟਿੰਗ ਕੇਂਦਰ 'ਚ ਪ੍ਰਵੇਸ਼ ਕਰ ਸਕਣਗੇ। ਮੁਲਾਜ਼ਮ ਅਤੇ ਸਿਆਸੀ ਆਗੂਆਂ ਦੇ ਪ੍ਰਤੀਨਿਧੀ ਸਪੋਰਟਸ ਕਾਲਜ ਦੇ ਗੇਟ ਵਾਲੇ ਰਸਤੇ ਤੋਂ ਪ੍ਰਵੇਸ਼ ਕਰਨਗੇ। ਕਾਊਂਟਿੰਗ ਦੀ ਪੂਰੀ ਪ੍ਰਕਿਰਿਆ 'ਤੇ ਨਜ਼ਰ ਰੱਖਣ ਲਈ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸ 'ਚ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।
ਬੀਤੇ ਦਿਨ ਜਾਇਜ਼ਾ ਲੈਣ ਮੌਕੇ ਡੀ. ਸੀ. ਪੀ. ਪਰਮਬੀਰ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਜਸਬੀਰ ਸਿੰਘ, ਐੱਸ. ਡੀ. ਐੱਮ. ਪਰਮਬੀਰ ਸਿੰਘ, ਅਮਿਤ ਕੁਮਾਰ, ਸੰਜੀਵ ਸ਼ਰਮਾ, ਰਾਜੇਸ਼ ਸ਼ਰਮਾ, ਚਾਰੂਮਿਤਾ, ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ, ਆਰ. ਟੀ. ਏ. ਸਕੱਤਰ ਡਾ. ਨਯਨ ਜੱਸਲ, ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਹੋਰ ਮੌਜੂਦ ਸਨ।


shivani attri

Content Editor

Related News