ਪਿੰਡ ਜਾਜਾ ਵਿਚ ਸਮਾਜਿਕ ਸੁਰੱਖਿਆ ਮਹਿਕਮੇ ਨੇ ਮਨਾਈ ਨਵਜੰਮੀਆਂ ਬੱਚੀਆਂ ਦੀ ਲੋਹੜੀ

Wednesday, Jan 13, 2021 - 01:05 PM (IST)

ਪਿੰਡ ਜਾਜਾ ਵਿਚ ਸਮਾਜਿਕ ਸੁਰੱਖਿਆ ਮਹਿਕਮੇ ਨੇ ਮਨਾਈ ਨਵਜੰਮੀਆਂ ਬੱਚੀਆਂ ਦੀ ਲੋਹੜੀ

ਟਾਂਡਾ ਉੜਮੜ ਜਨਵਰੀ (ਵਰਿੰਦਰ ਪੰਡਿਤ )- ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮਹਿਕਮਾ ਚੰਡੀਗਡ਼੍ਹ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪਿੰਡ ਜਾਜਾ ਵਿੱਚ ਬਲਾਕ ਪੱਧਰੀ ਸਮਾਗਮ ਕਰਵਾ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਸੀ. ਡੀ. ਪੀ. ਓ. ਨਿਰਮਲ ਕੌਰ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਪੰਚਾਇਤ ਸਮਿਤੀ ਟਾਂਡਾ ਦੇ ਚੇਅਰਮੈਨ ਜਰਨੈਲ ਸਿੰਘ ਜਾਜਾ ਨੇ ਰਿਬਨ ਕੱਟ ਕੇ ਇਸ ਸਮਾਗਮ ਦਾ ਰਸਮੀ ਉਦਘਾਟਨ ਕੀਤਾ। 

ਇਹ ਵੀ ਪੜ੍ਹੋ :  ਪੰਜਾਬੀਆਂ ਦੀ ਅਣਖ ਤੇ ਗੈਰਤ ਦੀ ਪ੍ਰਤੀਕ ਦੁੱਲਾ ਭੱਟੀ ਦੀ ਮਜ਼ਾਰ ਪਾਕਿ ’ਚ ਅਣਦੇਖੀ ਦੀ ਸ਼ਿਕਾਰ

PunjabKesari

ਮੁੱਖ ਮਹਿਮਾਨ ਜਰਨੈਲ ਸਿੰਘ ਅਤੇ ਸੀ. ਡੀ. ਪੀ. ਓ. ਨਿਰਮਲ ਕੌਰ ਨੇ ਇਸ ਦੌਰਾਨ ਬਚੀਆਂ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਤ ਕੀਤਾ । ਇਸ ਦੌਰਾਨ ਉਨ੍ਹਾਂ ਆਖਿਆ ਕਿ ਬੱਚੀਆਂ ਸਾਡੇ ਦੇਸ਼ ਦਾ ਸੁਨਹਿਰੀ ਭਵਿੱਖ ਹਨ, ਇਨ੍ਹਾਂ ਦੀ ਵਧੀਆ ਪੜ੍ਹਾਈ ਅਤੇ ਪਾਲਣ ਪੋਸ਼ਣ ਵਧੀਆ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਅਫ਼ਸੋਸਜਨਕ ਖ਼ਬਰ: ਕਿਸਾਨੀ ਸੰਘਰਸ਼ ਦੌਰਾਨ ਮੁਕਤਸਰ ਦੇ ਕਿਸਾਨ ਦੀ ਹੋਈ ਮੌਤ

PunjabKesari

ਇਕ ਪੜ੍ਹੀ-ਲਿਖੀ ਲੜਕੀ ਆਪਣਾ ਘਰ ਪਰਿਵਾਰ ਅਤੇ ਦੇਸ਼ ਚਲਾ ਸਕਦੀ ਹੈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਬੇਟੀ ਪੜ੍ਹਾਓ ਬੇਟੀ ਬਚਾਓ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬੁਲੰਦੀਆਂ ਛੂਹ ਰਹੀਆਂ ਦੇਸ਼ ਅਤੇ ਦੁਨੀਆਂ ਦੀਆਂ ਮਹਾਨ ਔਰਤਾਂ ਦਾ ਹਵਾਲਾ ਦਿੰਦੇ ਹੋਏ ਬੱਚਿਆਂ ਦੀ ਯੋਗ ਪਰਵਰਿਸ਼ ਕਰਨ ਦੀ ਪ੍ਰੇਰਨਾ ਦਿੱਤੀ ਗਈ ਇਸ ਮੌਕੇ ਰਿੰਕੂ ਜਾਜਾ ਬਲਾਕ ਦੀਆਂ ਆਸ਼ਾ ਵਰਕਰ ਸੁਪਰਵਾਈਜ਼ਰ ਅਤੇ ਪਿੰਡ ਵਾਸੀ ਮੌਜੂਦ ਸਨ। 

ਇਹ ਵੀ ਪੜ੍ਹੋ :  ਹੁਣ ਪੰਜਾਬ ਰੋਡਵੇਜ਼/ਪਨਬੱਸ ਕਰਮਚਾਰੀਆਂ ਵੱਲੋਂ ਕਿਸਾਨਾਂ ਵਾਂਗ ਅੰਦੋਲਨ ਦੀ ਚਿਤਾਵਨੀ

PunjabKesari

ਇਹ ਵੀ ਪੜ੍ਹੋ :  ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ


author

shivani attri

Content Editor

Related News