ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ

Wednesday, Oct 24, 2018 - 03:19 AM (IST)

ਇਲਾਕਾ ਵਾਸੀਆਂ ਵੱਲੋਂ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ

ਘਨੌਲੀ,  (ਸ਼ਰਮਾ)-  ਘਨੌਲੀ ਤੋਂ ਨਾਲਾਗਡ਼੍ਹ ਹਿਮਾਚਲ ਵੱਲ ਜਾਣ ਵਾਲੀ ਸਡ਼ਕ ਦੀ ਹਾਲਤ ਖਸਤਾ ਹੋਣ ਕਾਰਨ ਇਹ ਸਡ਼ਕ ਮੌਤ ਦਾ ਖੂਹ ਬਣਦੀ ਜਾ ਰਹੀ ਹੈ। ਜਿਸ ਕਾਰਨ ਇਲਾਕਾ ਵਾਸੀਆਂ ਨੇ ਸਡ਼ਕ ਦੀ ਖਸਤਾ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। 
ਸਡ਼ਕ ਦੀ ਖਸਤਾ ਹਾਲਤ ਕਾਰਨ ਜਿੱਥੇ ਦੋਪਹੀਆ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ ੳੁਥੇ ਹੀ ਇਸ ਸਡ਼ਕ ’ਤੇ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਛੋਟੇ-ਵੱਡੇ ਵਾਹਨ ਚਾਲਕਾਂ ਲਈ ਵੀ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਨਾਲਾਗਡ਼੍ਹ ਤੇ ਬੱਦੀ ਵਿਚ ਵੱਖ-ਵੱਖ ਕੰਪਨੀਆਂ ਅਤੇ ਸਕੂਲ਼ ਹਨ  ਜਿਸ ਕਰ ਕੇ ਘਨੌਲੀ ਖੇਤਰ ਤੋਂ ਵੱਡੀ ਗਿਣਤੀ ਵਿਚ ਕਾਮੇ, ਸਕੂਲ ਵਿਦਿਆਰਥੀ ਆਉਂਦੇ-ਜਾਂਦੇ ਹਨ ਤੇ ਸਡ਼ਕ ’ਤੇ 24 ਘੰਟੇ  ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਇਸ ਲਈ ਸਡ਼ਕ ਟੁੱਟੀ ਹੋਣ ਕਾਰਨ ਵੱਡੇ ਹਾਦਸੇ ਵਾਪਰਦੇ ਹਨ ਤੇ ਸਡ਼ਕ ਦੀ ਧੂਡ਼ ਉੱਡਣ ਕਾਰਨ ਸਡ਼ਕ ’ਤੇ ਰਾਹਗੀਰਾਂ ਨੂੰ ਲੰਘਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  
 ਪ੍ਰਦਰਸ਼ਨਕਾਰੀ ਗਿਆਨ ਸਿੰਘ ਘਨੌਲੀ, ਜ਼ਿਲਾ ਪ੍ਰਧਾਨ ਬੀ.ਐੱਸ. ਪੀ. ਕੁਲਦੀਪ ਸਿੰਘ, ਕੁਲਜੀਤ ਸਿੰਘ ਗੋਲੀਆਂ ਘਨੌਲੀ, ਮੋਹਣ ਸਿੰਘ ਘਨੌਲੀ, ਜਸਵੰਤ ਸਿੰਘ, ਪਰਮਜੀਤ ਸਿੰਘ, ਹਰਵਿੰਦਰ ਸਿੰਘ ਮਝੌਲੀ, ਸ਼ਮਸ਼ੇਰ ਸਿੰਘ, ਸੁਲੱਖਣ ਸਿੰਘ, ਸੁਖਵਿੰਦਰ ਸਿੰਘ ਕਮਾਲਪੁਰਾ, ਨਸੀਬ ਸਿੰਘ ਆਲੋਵਾਲ ਤੇ ਹੋਰ ਵਾਸੀਆਂ ਨੇ  ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਡ਼ਕ ਦੀ ਮੁਰੰਮਤ ਜਲਦੀ ਨਹੀਂ ਕੀਤੀ ਤਾਂ ਉਹ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋ ਜਾਣਗੇ। 


Related News