ਜਲੰਧਰ ਛਾਉਣੀ ’ਚ 90 ਸਾਲ ਪੁਰਾਣੀ ਆਈਸ ਫੈਕਟਰੀ ਥੱਲੇ ਅਮੋਨੀਆ ਗੈਸ ਦੀ ਲੀਕੇਜ

Sunday, Mar 27, 2022 - 01:27 PM (IST)

ਜਲੰਧਰ ਛਾਉਣੀ ’ਚ 90 ਸਾਲ ਪੁਰਾਣੀ ਆਈਸ ਫੈਕਟਰੀ ਥੱਲੇ ਅਮੋਨੀਆ ਗੈਸ ਦੀ ਲੀਕੇਜ

ਜਲੰਧਰ ਛਾਉਣੀ (ਦੁੱਗਲ, ਮਹੇਸ਼)- ਜਲੰਧਰ ਛਾਉਣ ਦੇ ਵਾਰਡ ਨੰਬਰ-1 ਦੇ ਅਧੀਨ ਆਉਂਦੇ ਗੰਗਾ ਰੋਡ ’ਤੇ ਸਥਿਤ ਇਕ ਕੋਠੀ ਨੰਬਰ-147 ’ਚ ਅਮੋਨੀਆ ਗੈਸ ਦੀ ਲੀਕੇਜ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਦਿੰਦੇ ਹੋਏ ਓਲੰਪੀਅਨ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ਅੰਦਰੋਂ ਪਿਛਲੇ 2 ਦਿਨਾਂ ਤੋਂ ਅਜੀਬ ਕਿਸਮ ਦੀ ਸਮੈਲ ਆ ਰਹੀ ਸੀ ਅਤੇ ਉਨ੍ਹਾਂ ਨੇ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਕੀਤਾ ਅਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਪ੍ਰਭਾਵ ਨਾਲ ਫਾਇਰ ਬ੍ਰਿਗੇਡ ਅਤੇ ਸੀ. ਡੀ. ਆਰ. ਦੀਆਂ ਟੀਮਾਂ ਮੌਕੇ ’ਤੇ ਭੇਜੀਆਂ ਪਰ ਉਨ੍ਹਾਂ ਨੂੰ ਗੈਸ ਦੀ ਲੀਕੇਜ ਬਾਰੇ ਪਤਾ ਨਹੀਂ ਲੱਗਾ। 

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਬਟਾਲਾ ਵਿਖੇ ਛੱਪੜ 'ਚ ਡੁੱਬਣ ਨਾਲ ਨੌਜਵਾਨ ਦੀ ਮੌਤ

PunjabKesari
ਮੌਕੇ ’ਤੇ ਪਹੁੰਚੀਆਂ ਫੌਜ ਦੀਆਂ ਟੀਮਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਸਫ਼ਲਤਾ ਹਾਸਲ ਨਹੀਂ ਹੋਈ। ਇਸ ਤੋਂ ਬਾਅਦ ਵਿਰਕਾ ਮਿਲਕ ਪਲਾਟ ਦੀ ਟੀਮ ਮੌਕੇ ’ਤੇ ਪੁੱਜੀ, ਉਨ੍ਹਾਂ ਨੇ ਜਦੋਂ ਮੌਕੇ ’ਤੇ ਖੁਦਾਈ ਕੀਤੀ ਤਾਂ ਜ਼ਮੀਨ ਹੇਠਾਂ ਦੱਬਿਆ ਹੋਇਆ ਸਿਲੰਡਰ ਦਿਖਾਈ ਦਿੱਸਾ, ਜਿਸ ’ਚੋਂ ਅਮੋਨੀਆ ਗੈਸ ਦੀ ਸਮੈਲ ਆ ਰਹੀ ਸੀ ਅਤੇ ਸਿਲੰਡਰ ਨੂੰ ਜ਼ਮੀਨ ’ਚੋਂ ਬਾਹਰ ਕੱਢਿਆ। ਮੌਕੇ ’ਤੇ ਪਹੁੰਚੇ ਵਾਰਡ ਦੀ ਸਾਬਕਾ ਸਿਵਲ ਮੈਂਬਰ ਸੰਜੀਵ ਤ੍ਰੇਹਨ ਨੇ ਦੱਸਿਆ ਕਿ ਜਿਸ ਜਗ੍ਹਾ ’ਚੋਂ ਸਿਲੰਡਰ ਕੱਢਿਆ ਹੈ, ਇਥੇ 90 ਸਾਲ ਪੁਰਾਣੀ ਫੈਕਟਰੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਲੋਕਲ ਪੁਲਸ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ:  ਜਲੰਧਰ ’ਚ ਅੱਧੀ ਸਰਕਾਰ 'ਆਪ' ਦੀ ਤੇ ਅੱਧੀ ਕਾਂਗਰਸ ਦੀ, ਕਹਿਣਾ ਮੰਨਣ ਲਈ ਦੁਵਿਧਾ ’ਚ ਨਿਗਮ ਦੇ ਅਧਿਕਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News