ਰੁਕਣ ਦਾ ਨਾਂ ਨਹੀਂ ਲੈ ਰਿਹਾ ਵਕੀਲਾਂ ਅਤੇ ਐੱਸ.ਡੀ.ਐੱਮ. ਵਿਚਕਾਰ ਪੈਦਾ ਹੋਇਆ ਵਿਵਾਦ

09/05/2019 9:32:53 PM

ਹੁਸ਼ਿਆਰਪੁਰ, (ਜ. ਬ.)- ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਸ਼ਹਿਰ ਵਿਚ ਨਾਰਾਜ਼ ਚੱਲ ਰਹੇ ਵਕੀਲਾਂ ਅਤੇ ਐੱਸ.ਡੀ.ਐੱਮ. ਵਿਚਕਾਰ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲਾਂਕਿ ਡੀ. ਸੀ. ਈਸ਼ਾ ਕਾਲੀਆ ਨੇ ਕਿਹਾ ਕਿ ਦੋਨਾਂ ਹੀ ਧਿਰਾਂ ਵਿਚ ਗੱਲਬਾਤ ਕਰਾਵਾ ਕੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਇਸ ਵਿਚ ਜ਼ਿਲਾ ਬਾਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਐਡਵੋਕੇਟ ਧਰਮਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਬਾਰ ਰੂਮ ਵਿਚ ਜਨਰਲ ਸਭਾ ਦੀ ਬੈਠਕ ਹੋਈ। ਬੈਠਕ ਦੇ ਬਾਅਦ ਨਾਰਾਜ਼ ਚੱਲ ਰਹੇ ਵਕੀਲਾਂ ਨੇ ਪਹਿਲਾਂ ਮਾਹਿਲਪੁਰ ਅੱਡਾ ਚੌਕ ਅਤੇ ਬਾਅਦ ਵਿਚ ਜੇਲ ਚੌਕ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਕ ਵਾਰ ਫਿਰ ਐੱਸ.ਡੀ.ਐੱਮ. ਮੇਜਰ ਅਮਿਤ ਸਰੀਨ ਦੇ ਤਬਾਦਲੇ ਦੀ ਮੰਗ ਕੀਤੀ ।

ਐਡਵੋਕੇਟ ਧਰਮਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਐੱਸ.ਡੀ.ਐੱਮ. ਦਾ ਤਬਾਦਲਾ ਨਹੀਂ ਕੀਤਾ ਗਿਆ ਤਾਂ 9 ਸਤੰਬਰ ਨੂੰ ਪੂਰੇ ਪੰਜਾਬ ਦੀ ਅਦਾਲਤਾਂ ਵਿਚ ਵਕੀਲ ਕੰਮ-ਧੰਦੇ ਦਾ ਬਾਈਕਾਟ ਕਰ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇਲਾਵਾ ਚੀਫ ਸੈਕਟਰੀ ਨੂੰ ਵੀ ਭੇਜ ਦਿੱਤੀ ਗਈ ਹੈ।


Bharat Thapa

Content Editor

Related News