ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

Wednesday, Sep 30, 2020 - 08:30 PM (IST)

ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ

ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-

ਮੁੱਖ ਮੰਤਰੀ ਵਲੋਂ ਬਾਰ, ਮੈਰਿਜ ਪੈਲੇਸ, ਹੋਟਲ ਤੇ ਰੈਸਟੋਰੈਂਟਾਂ ਮਾਲਕਾਂ ਲਈ ਵੱਡਾ ਐਲਾਨ
ਚੰਡੀਗੜ੍ਹ: ਮੰਤਰੀਆਂ ਦੇ ਸਮੂਹ ਵਲੋਂ ਕੀਤੀਆਂ ਸਿਫਾਰਸ਼ਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਾਰ, ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪਰੈਲ ਤੋਂ ਸਤੰਬਰ 2020 ਤੱਕ ਦੀ ਸਾਲਾਨਾ ਲਾਇਸੈਂਸ ਫੀਸ ਅਤੇ ਅਪਰੈਲ ਤੋਂ ਜੂਨ ਅਤੇ ਜੁਲਾਈ ਤੋਂ ਸਤੰਬਰ 2020 ਦੀ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en 

ਮੈਟ੍ਰਿਕ ਪੱਧਰ ਦੇ ਵਾਧੂ ਵਿਸ਼ੇ ਪੰਜਾਬੀ ਦੀ ਪ੍ਰੀਖਿਆ 29 ਅਕਤੂਬਰ ਤੋਂ
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੈਸ਼ਨ 2020-21 ਦੀ ਤੀਜੀ ਤਿਮਾਹੀ 'ਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਦੇ ਬੁਲਾਰੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ 2020-21 ਦੀ ਤੀਜੀ ਤਿਮਾਹੀ 'ਚ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਦੀਆਂ ਮਿਤੀਆਂ ਨਿਰਧਾਰਿਤ ਕਰ ਦਿੱਤੀਆਂ ਗਈਆਂ ਹਨ। 

ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਖਹਿਰਾ ਦਾ ਜਾਗਿਆ ਕਾਂਗਰਸ ਪ੍ਰੇਮ, ਬਾਦਲ ਜੋੜੇ ਦੀ ਖੋਲ੍ਹੀ ਪੋਲ
ਜਲੰਧਰ/ਕਪੂਰਥਲਾ— ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਕਿਸਾਨ ਸੜਕਾਂ 'ਤੇ ਆ ਗਏ ਹਨ, ਉਥੇ ਹੀ ਉਨ੍ਹਾਂ ਦੇ ਸੰਘਰਸ਼ ਨੂੰ ਹਰ ਵਰਗ ਦੀ ਸਪੋਰਟ ਮਿਲ ਰਹੀ ਹੈ। ਇਨ੍ਹਾਂ ਬਿੱਲਾਂ ਦੇ ਵਿਰੋਧ 'ਚ ਹੁਣ ਰਾਹੁਲ ਗਾਂਧੀ ਵੀ ਮੈਦਾਨ 'ਚ ਉਤਰਨ ਜਾ ਰਹੇ ਹਨ।

ਚੰਡੀਗੜ੍ਹ 'ਚ ਬੇਰਹਿਮੀ ਨਾਲ ਨੌਜਵਾਨ ਦਾ ਕਤਲ, ਸਰੀਰ 'ਤੇ ਮਿਲੇ ਡੂੰਘੇ ਜ਼ਖਮਾਂ ਦੇ ਨਿਸ਼ਾਨ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-54 ਦੀਆਂ ਝਾੜੀਆਂ 'ਚੋਂ ਇਕ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-54 ਦੀਆਂ ਝਾੜੀਆਂ 'ਚ ਖੂਨ ਨਾਲ ਲੱਥਪਥ ਲਾਸ਼ ਪਈ ਹੈ। ਇਸ ਤੋਂ ਬਾਅਦ ਸੈਕਟਰ-39 ਥਾਣੇ ਦੀ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਸੈਕਟਰ-16 ਦੇ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ।

ਮੁਲਤਾਨੀ ਅਗਵਾ ਮਾਮਲੇ ਦੀ ਜਾਂਚ 'ਚ ਸ਼ਾਮਲ ਨਹੀਂ ਹੋਏ 'ਸੁਮੇਧ ਸੈਣੀ', ਜਾਣੋ ਕੀ ਰਿਹਾ ਕਾਰਨ
ਮੋਹਾਲੀ (ਪਰਦੀਪ) : ਮੁਲਤਾਨੀ ਅਗਵਾ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਬੁੱਧਵਾਰ ਨੂੰ ਸ਼ਾਮਲ ਨਹੀਂ ਹੋਏ। ਉਨ੍ਹਾਂ ਨੂੰ ਪੇਸ਼ ਹੋਣ ਲਈ ਵਿਸ਼ੇਸ਼ ਜਾਂਚ ਟੀਮ ਵੱਲੋਂ ਤੀਜਾ ਨੋਟਿਸ ਭੇਜਿਆ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਕੀਤੇ ਲੰਬੇ ਸਫ਼ਰ ਦੌਰਾਨ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ, ਜਿਸ ਕਾਰਨ ਉਹ ਅੱਜ ਦੀ ਜਾਂਚ 'ਚ ਸ਼ਾਮਲ ਨਹੀਂ ਹੋਏ।

ਕਿਸਾਨ ਅੰਦੋਲਨ 'ਚ ਰਾਹੁਲ ਗਾਂਧੀ ਦੀ ਐਂਟਰੀ, 3 ਦਿਨ ਪੰਜਾਬ 'ਚ ਕੱਢਣਗੇ ਟ੍ਰੈਕਟਰ ਰੈਲੀਆਂ
ਚੰਡੀਗੜ੍ਹ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਜਿੱਥੇ ਚੁਫੇਰਿਓਂ ਵਿਰੋਧ ਹੋ ਰਿਹਾ ਹੈ, ਉਥੇ ਹੀ ਰਾਹੁਲ ਗਾਂਧੀ ਵੀ ਹੁਣ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਮੈਦਾਨ ਵਿਚ ਉਤਰਨ ਜਾ ਰਹੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਪੰਜਾਬ ਵਿਚ ਤਿੰਨ ਦਿਨ ਟ੍ਰੈਕਟਰ ਰੈਲੀਆਂ ਕਰਨਗੇ। ਇਸ ਦੀ ਸ਼ੁਰੂਆਤ 2 ਅਕਤੂਬਰ ਤੋਂ ਮੋਗਾ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹ 3 ਅਕਤੂਬਰ ਨੂੰ ਸੰਗਰੂਰ ਅਤੇ 4 ਅਕਤੂਬਰ ਨੂੰ ਪਟਿਆਲਾ ਵਿਚ ਟ੍ਰੈਕਟਰ ਰੈਲੀ ਕਰਕੇ ਇਸ ਦੀ ਸਮਾਪਤੀ ਕਰਨਗੀ। 

ਗਠਜੋੜ ਟੁੱਟਣ ਪਿੱਛੋਂ ਭਾਜਪਾ ਨੇ ਬੀੜੀਆਂ ਅਕਾਲੀ ਦਲ ਵੱਲ ਤੋਪਾਂ, ਬਾਦਲਾਂ ਨੂੰ ਦਿੱਤਾ ਮੋੜਵਾਂ ਜਵਾਬ
ਅੰਮ੍ਰਿਤਸਰ : ਗਠਜੋੜ ਟੁੱਟਣ ਤੋਂ ਬਾਅਦ ਲਗਾਤਾਰ ਹਮਲਾਵਰ ਹੋਏ ਅਕਾਲੀ ਦਲ ਨੂੰ ਭਾਜਪਾ ਵਲੋਂ ਤਿੱਖਾ ਜਵਾਬ ਦਿੱਤਾ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਜਿੰਨਾ ਸਨਮਾਨ ਅਕਾਲੀ ਦਲ ਨੂੰ ਐੱਨ. ਡੀ. ਏ. ਵਿਚ ਮਿਲਿਆ ਹੈ, ਉਨਾ ਕਿਸੇ ਹੋਰ ਨੂੰ ਨਹੀਂ ਮਿਲਿਆ।

ਖੇਤੀ ਬਿੱਲਾਂ ਖ਼ਿਲਾਫ਼ ਕਲਾਕਾਰਾਂ ਅਤੇ ਕਿਸਾਨ ਜਥੇਬੰਦੀਆਂ ਦਾ ਸਾਂਝਾ ਫ਼ੈਸਲਾ (ਵੀਡੀਓ)
ਜਲੰਧਰ (ਬਿਊਰੋ) - ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਕਲਾਕਾਰ ਭਾਈਚਾਰੇ ਨਾਲ ਸੱਦੀ ਮੀਟਿੰਗ ਵਿਚ ਇਕ ਸਾਂਝੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ 7 ਕਲਾਕਾਰ ਹੋਣਗੇ ਅਤੇ 7 ਹੀ ਕਿਸਾਨ ਨੁਮਾਇੰਦੇ ਹੋਣਗੇ। ਜਲਦੀ ਹੀ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਜਾਣਗੇ। ਮੀਟਿੰਗ ਵਿਚ ਕਲਾਕਾਰ ਭਾਈਚਾਰੇ ਵੱਲੋਂ ਦੀਪ ਸਿੱਧੂ, ਰੁਪਿੰਦਰ ਹਾਂਡਾ, ਸਿੱਪੀ ਗਿੱਲ, ਜੱਸ ਬਾਜਵਾ, ਹਰਫ ਚੀਮਾ ਸ਼ਾਮਲ ਹੋਏ।

'ਸਿੱਧੂ' ਵੱਲੋਂ ਵੱਖਰੇ ਸਿਆਸੀ ਰਾਹ 'ਤੇ ਚੱਲਣ ਦੇ ਸੰਕੇਤ, ਹਰੀਸ਼ ਰਾਵਤ ਤੋਂ ਬਣਾਈ ਦੂਰੀ
ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ ਮੁਖੀ ਬਣਨ ਤੋਂ ਬਾਅਦ ਤੋਂ ਨਵਜੋਤ ਸਿੰਘ ਸਿੱਧੂ ਦੀ ਸਰਗਰਮ ਸਿਆਸਤ ’ਚ ਵਾਪਸੀ ਦੀ ਵਕਾਲਤ ਕਰ ਰਹੇ ਹਰੀਸ਼ ਰਾਵਤ ਦੇ ਪਹਿਲੇ ਦੌਰੇ ਤੋਂ ਦੂਰੀ ਬਣਾ ਕੇ ਸਿੱਧੂ ਨੇ ਹਾਲ ਦੀ ਘੜੀ ਵੱਖਰੀ ਸਿਆਸਤ ਦੇ ਰਸਤੇ ’ਤੇ ਚੱਲਣ ਦੇ ਸੰਕੇਤ ਦਿੱਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਕਾਰਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਸਿਆਸਤ ’ਚ ਸਿੱਧੂ ਹਾਸ਼ੀਏ ’ਤੇ ਚੱਲ ਰਹੇ ਹਨ। 

'ਪੰਜਾਬ ਭਾਜਪਾ' ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ 8 ਮੈਂਬਰੀ ਕਮੇਟੀ ਗਠਿਤ
ਚੰਡੀਗੜ੍ਹ (ਸ਼ਰਮਾ) : ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਸ਼ੇ ਨੂੰ ਜਾਣਨ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ 8 ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਵੱਜੋਂ ਸਾਬਕਾ ਮੰਤਰੀ ਸੁਰਜੀਤ ਜਿਆਣੀ, ਉਨ੍ਹਾਂ ਦੇ ਨਾਲ ਸਾਬਕਾ ਜਨਰਲ ਸਕੱਤਰ ਰਾਸ਼ਟਰੀ ਕਿਸਾਨ ਮੋਰਚਾ ਹਰਜੀਤ ਸਿੰਘ ਗਰੇਵਾਲ, ਸਾਬਕਾ ਸਕੱਤਰ ਰਾਸ਼ਟਰੀ ਕਿਸਾਨ ਮੋਰਚਾ ਸੁਖਮਿੰਦਰਪਾਲ ਸਿੰਘ ਗਰੇਵਾਲ ਅਤੇ ਸਾਬਕਾ ਭਾਜਯੁਮੋ ਪ੍ਰਧਾਨ ਸ਼ਿਵਬੀਰ ਰਾਜਨ ਨੂੰ ਨਿਯੁਕਤ ਕੀਤਾ ਗਿਆ ਹੈ।

ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
 


author

Bharat Thapa

Content Editor

Related News