ਜ਼ਮੀਨ ਦੀ ਰਜਿਸਟਰੀ ਨਾ ਕਰਨ ''ਤੇ ਤਿੰਨ ਖਿਲਾਫ ਮਾਮਲਾ ਦਰਜ

Saturday, Aug 25, 2018 - 03:48 PM (IST)

ਜ਼ਮੀਨ ਦੀ ਰਜਿਸਟਰੀ ਨਾ ਕਰਨ ''ਤੇ ਤਿੰਨ ਖਿਲਾਫ ਮਾਮਲਾ ਦਰਜ

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਦੀ ਪੁਲਸ ਨੇ ਫੋਕਲ ਪੁਆਇੰਟ ਲੁਧਿਆਣਾ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦੇ ਬਿਆਨਾਂ 'ਤੇ ਹੁਸ਼ਿਆਰਪੁਰ ਦੀ ਵਾਸੀ ਇਕ ਔਰਤ ਅਤੇ ਉਸਦੀਆਂ ਦੋਂ ਬੇਟੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਹੁਸ਼ਿਆਰਪੁਰ 'ਚ 3 ਏਕੜ ਜ਼ਮੀਨ ਖਰੀਦਣ ਲਈ ਦੋਸ਼ੀਆਂ ਨੂੰ 52 ਲੱਖ ਰੁਪਏ ਬਤੌਰ ਬਿਆਨਾ ਰਾਸ਼ੀ ਦਿੱਤੀ ਹੋਈ ਹੈ। ਬਿਆਨਾ ਮਿਲਣ ਤੋਂ ਬਾਅਦ ਹੁਣ ਉਕਤ ਔਰਤ ਸਮੇਤ ਦੋਵੇਂ ਬੇਟੀਆਂ ਜ਼ਮੀਨ ਦੀ ਰਜਿਸਟਰੀ ਨਹੀਂ ਕਰ ਰਹੀਆਂ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਊਂਟ ਵਿਊ ਕਾਲੋਨੀ ਦੀ ਰਹਿਣ ਵਾਲੀ ਸ਼ਿਵਾਨੀ ਧੀਰ ਅਤੇ ਉਸਦੀਆਂ ਦੋ ਲੜਕੀਆਂ ਸ਼ਰੂਤੀ ਧੀਰ ਅਤੇ ਸ਼ਰੇਆ ਧੀਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News