ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਿਸਾਨਾਂ ਲਈ ਕੱਢੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਸਬੰਧੀ ਕੀਤਾ ਲਾਮਬੰਦ

03/22/2021 4:48:29 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਹੀਦ ਭਗਤ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕੱਲ੍ਹ 23 ਮਾਰਚ ਨੂੰ ਕੱਢੇ ਜਾ ਰਹੇ ਵਿਸ਼ਾਲ ਟਰੈਕਟਰ ਮਾਰਚ ਸਬੰਧੀ ਬੇਟ ਖੇਤਰ ਦੇ ਪਿੰਡ ਫੱਤਾ ਕੁੱਲਾ ਤੇ ਟਾਹਲੀ ਵਿਚ ਕਿਸਾਨਾਂ ਦੀਆਂ ਮੀਟਿੰਗਾਂ ਹੋਈਆਂ। 

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੱਢੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਜਾਣਕਾਰੀਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਬੇਗੋਵਾਲ ਅਤੇ ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾ ਵਾਠ ਨੇ ਦੱਸਿਆ ਕਿ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿਚ ਇਲਾਕਾ ਨਿਵਾਸੀਆਂ ਨੂੰ ਕਿਸਾਨ ਅੰਦੋਲਨ ਬਾਰੇ ਜਾਗਰੂਕ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਵਿਸ਼ਾਲ ਟਰੈਕਟਰ ਮਾਰਚ ਦਾਣਾ ਮੰਡੀ ਟਾਂਡਾ ਤੋਂ ਸਵੇਰੇ10 ਵਜੇ ਆਰੰਭ ਹੋ ਕੇ ਜਾਜਾ, ਝਾਂਵਾਂ, ਦੁਸੜਕਾ, ਗੋਂਦਪੁਰ, ਗੜਦੀਵਾਲ, ਕੇਸੋਪੁਰ, ਰਾਜਪੁਰ, ਬਾਹਟੀਵਾਲ, ਅਰਗੋਵਾਲ, ਥੇਂਦਾ ਚਿਪੜਾ, ਅੰਬਾਲਾ, ਹਰਸੀਪਿੰਡ, ਦਾਰਾਪੁਰ ਫਾਟਕ ਤੋਂ ਸ੍ਰੀ ਪੁਲਪੁਖਤਾ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸ੍ਰੀ ਪੁਲਪੁਖਤਾ ਸਾਹਿਬ ਵਿਖੇ ਸੰਪੰਨ ਹੋਵੇਗਾ।

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

ਮੀਟਿੰਗ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨਾਂ ਅਤੇ ਬਿਜਲੀ ਦੇ ਕੀਤੇ ਜਾ ਰਹੇ ਨਿੱਜੀਕਰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।ਮੀਟਿੰਗ ਵਿੱਚਕਸ਼ਮੀਰ ਸਿੰਘ ਗਿੱਲ ,ਸਰਪੰਚ ਜਸਵੀਰ  ਸਿੰਘ ਫੱਤਾ ਕੁੱਲਾ, ਬਲਜੀਤ ਸਿੰਘ, ਬਾਬਾ ਹਰਬੰਸ ਸਿੰਘ ਰੜਾ, ਗੁਰਜੀਤ ਸਿੰਘ,ਗੁਰਸੇਵਕ ਸਿੰਘ, ਮੋਤਾ ਸਿੰਘ, ਸਰਤਾਜ ਗਿੱਲ, ਸੁਖਵਿੰਦਰ ਸਿੰਘ, ਸਾਹਿਲ ਚੌਹਾਨ, ਸਨੀ ਬਾਬਾ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ


shivani attri

Content Editor

Related News