ਖਾਲਸਾ ਕਾਲਜ ਦੀ ਗਗਨਦੀਪ ਮੈਰਿਟ ਸੂਚੀ ''ਚ 82ਵੇਂ ਸਥਾਨ ''ਤੇ
Saturday, Jul 20, 2019 - 07:33 PM (IST)

ਸੁਲਤਾਨਪੁਰ ਲੋਧੀ,(ਸੋਢੀ): ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਬੀ. ਏ. ਸਮੈਸਟਰ ਛੇਵਾਂ ਦੇ ਐਲਾਨੇ ਨਤੀਜੇ 'ਚ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਹਰਜੀਤਪਾਲ ਸਿੰਘ ਨੇ 1745 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਮੈਰਿਟ ਸੂਚੀ 'ਚ 82ਵੀਂ ਪੁਜ਼ੀਸ਼ਨ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਸਰਬਜੀਤ ਕੌਰ ਪੁੱਤਰੀ ਬਲਵੀਰ ਸਿੰਘ ਕਾਲਜ ਵਿੱਚੋਂ ਦੂਜੇ ਤੇ ਸੰਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਤੀਜੇ ਸਥਾਨ 'ਤੇ ਰਹੀ । ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ , ਸਕੱਤਰ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ , ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ, ਪ੍ਰੋ. ਤਰੁਨ ਬਾਲਾ ਕੋਆਰਡੀਨੇਟਰ ਲੜਕੀਆਂ ਵਿੰਗ, ਪ੍ਰੋ. ਹਰਬੰਸ ਸਿੰਘ, ਸੁਖਪਾਲ ਸਿੰਘ, ਗਗਨਦੀਪ ਕੌਰ, ਨਵਜੋਤ ਕੌਰ, ਅਮਨਿੰਦਰ ਕੌਰ, ਅਮਰੀਕ ਸਿੰਘ, ਅਜਮੇਰ ਸਿੰਘ ਆਦਿ ਸਟਾਫ਼ ਮੈਂਬਰਾਂ ਹੋਣਹਾਰ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।