ਕਰਤਾਰਪੁਰ ਨਹੀਂ ਰੁਕੀ ਦਿੱਲੀ-ਲਾਹੌਰ ਬੱਸ

12/09/2018 3:17:15 AM

ਕਰਤਾਰਪੁਰ, (ਸਾਹਨੀ)- ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲਦੀ ਦਿੱਲੀ ਤੋਂ ਲਾਹੌਰ ਬੱਸ ਅੱਜ ਸਵੇਰੇ ਕਰਤਾਰਪੁਰ ਦੇ ਸਰਕਾਰੀ ਮੈਗਨੋਲਿਆ ਹੋਟਲ ਵਿਖੇ ਨਹੀਂ ਰੁਕੀ। ਜ਼ਿਕਰਯੋਗ ਹੈ ਕਿ ਇਥੇ ਇਸ ਬੱਸ ਦੇ ਯਤਰੀਆਂ ਲਈ ਖਾਣੇ ਦਾ  ਪ੍ਰਬੰਧ ਹੁੰਦਾ ਹੈ। ਅੰਤਰਰਾਸ਼ਟਰੀ ਬੱਸ ਸੇਵਾ ਹੋਣ ਕਾਰਨ ਇਸ ਥਾਂ ’ਤੇ ਸੁਰੱਖਿਆ ਲਈ ਸਥਾਨਕ ਪੁਲਸ ਦੀ ਪੱਕੀ ਡਿਊਟੀ ਵੀ ਲੱਗਦੀ ਹੈ। 
 ਅੱਜ ਸਵੇਰੇ ਕਰੀਬ 11 ਵਜੇ ਜਦੋਂ ਪੁਲਸ ਫੋਰਸ ਮੈਗਨੋਲਿਆ ਹੋਟਲ ਵਿਖੇ ਤਾਇਨਾਤ ਸੀ ਤਾਂ  ਉਥੇ ਇਕ ਹੋਰ ਹੋਟਲ ਬੀ-ਵਨ ਵਿਖੇ ਇੰਡੀਆ ਟੂਰਿਜ਼ਮ ਦੀ ਬੱਸ ਅਚਾਨਕ ਰੁਕੀ, ਜਿਸ ਵਿਚੋਂ ਬੱਸ ਦਾ ਇੰਚਾਰਜ ਅਸ਼ੋਕ ਕੁਮਾਰ ਹੋਟਲ ਅੰਦਰ ਗਿਆ, ਜਿਸ ਨੇ ਇਥੇ ਪੱਕੇ ਤੌਰ ’ਤੇ ਬੱਸ ਰੋਕਣ ਅਤੇ ਯਾਤਰੀਆਂ ਲਈ ਖਾਣੇ ਦੀ ਮੰਗ ਕੀਤੀ। ਅਸ਼ੋਕ ਕੁਮਾਰ ਹੋਟਲ ਦਾ ਬਿਜ਼ਨੈੱਸ ਕਾਰਡ ਲੈ ਕੇ ਵਾਪਸ  ਆ ਗਿਆ। ਇਸ ਦੌਰਾਨ ਕੋਈ ਸਵਾਰੀ ਹੋਟਲ ’ਚ ਨਹੀਂ ਉਤਰੀ ਅਤੇ ਬੱਸ ਕਰਤਾਰਪੁਰ ਮੈਗਨੋਲਿਆ ਹੋਟਲ ’ਚ ਰੁਕੇ ਬਿਨਾਂ  ਚਲੀ ਗਈ।  ਇਸ  ਸਬੰਧੀ ਹੋਟਲ ਦੇ ਮਾਲਕ ਪ੍ਰਿੰਸ ਅਰੋਡ਼ਾ ਨੇ ਦੱਸਿਆ ਕਿ ਉਨ੍ਹਾਂ ਨੇ  ਕਿਸ ਕਾਰਨ ਇਹ ਸੇਵਾਵਾਂ ਦੇਣ ਤੋਂ ਇਨਕਾਰ ਕੀਤਾ ਹੈ। ਪਤਾ  ਲੱਗਾ ਹੈ ਕਿ ਸਰਕਾਰੀ ਹੋਟਲ ’ਚ ਯਾਤਰੀਆਂ ਨੂੰ ਕਥਿਤ ਤੌਰ ’ਤੇ ਚੰਗਾ ਖਾਣਾ ਨਹੀਂ ਮਿਲਦਾ। 


Related News