ਕਪੂਰਥਲਾ ਕੇਂਦਰੀ ਜੇਲ੍ਹ ''ਚੋਂ 7 ਮੋਬਾਇਲ, 8 ਬੈਟਰੀਆਂ ਤੇ 6 ਸਿਮਾਂ ਬਰਾਮਦ

Tuesday, Jan 21, 2020 - 11:07 PM (IST)

ਕਪੂਰਥਲਾ ਕੇਂਦਰੀ ਜੇਲ੍ਹ ''ਚੋਂ 7 ਮੋਬਾਇਲ, 8 ਬੈਟਰੀਆਂ ਤੇ 6 ਸਿਮਾਂ ਬਰਾਮਦ

ਕਪੂਰਥਲਾ, (ਭੂਸ਼ਣ)— ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ 'ਚ ਜੇਲ੍ਹ ਪ੍ਰਸ਼ਾਸਨ ਵੱਲੋਂ ਚਲਾਈ ਗਈ ਸਰਚ ਮੁਹਿੰਮ ਦੌਰਾਨ ਜੇਲ੍ਹ ਅਫਸਰਾਂ ਨੇ 7 ਮੋਬਾਇਲ ਫੋਨ, 8 ਬੈਟਰੀਆਂ ਤੇ 6 ਸਿਮ ਕਾਰਡ ਬਰਾਮਦ ਕੀਤੇ ਹਨ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਸ ਸਬੰਧ 'ਚ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਏ. ਡੀ. ਜੀ. ਪੀ. ਜੇਲ ਪ੍ਰਵੀਨ ਸਿਨਹਾ ਦੇ ਹੁਕਮਾਂ 'ਤੇ ਸੂਬੇ ਭਰ ਦੀਆਂ ਜੇਲ੍ਹਾਂ 'ਚ ਚਲਾਈ ਜਾ ਰਹੀ ਵਿਸ਼ੇਸ਼ ਸਰਚ ਮੁਹਿੰਮ ਦੌਰਾਨ ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ ਦੇ ਸੁਪਰਿੰਟੈਂਡੈਂਟ ਬਲਜੀਤ ਸਿੰਘ ਦੀ ਨਿਗਰਾਨੀ 'ਚ ਜੇਲ੍ਹ ਪ੍ਰਸ਼ਾਸਨ ਵੱਲੋਂ ਸੀ. ਆਰ. ਪੀ. ਐੱਫ. ਅਤੇ ਪੁਲਸ ਟੀਮਾਂ ਦੀ ਮਦਦ ਨਾਲ ਜੇਲ ਕੰੰਪਲੈਕਸ ਦੀਆਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਸਹਾਇਕ ਸੁਪਰਿੰਟੈਂਡੈਂਟ ਸਰਬਜੀਤ ਸਿੰਘ, ਗੁਰਦੇਵ ਸਿੰਘ ਬਲ ਅਤੇ ਹਰਦੇਵ ਸਿੰਘ ਠਾਕੁਰ ਦੀ ਅਗਵਾਈ 'ਚ ਬੈਰਕ ਨੰਬਰ 6, ਬੈਰਕ ਨੰਬਰ 7 ਅਤੇ ਬੈਰਕ ਨੰਬਰ 2 ਦੀ ਅਚਾਨਕ ਤਲਾਸ਼ੀ ਲਈ ਗਈ। ਜਿਸ ਦੌਰਾਨ ਬੈਰਕ ਨੰਬਰ 7 ਦੇ ਕਮਰਾ ਨੰਬਰ 9 'ਚ ਬੰਦ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਭਜਨ ਸਿੰਘ ਕੋਲੋਂ ਇਕ ਮੋਬਾਇਲ ਫੋਨ, ਸਿਮ ਕਾਰਡ ਅਤੇ ਬੈਟਰੀ ਬਰਾਮਦ ਹੋਈ। ਉਥੇ ਹੀ ਬੈਰਕ ਨੰਬਰ 6 ਕਮਰਾ ਨੰਬਰ 9 ਦੀ ਤਲਾਸ਼ੀ ਦੌਰਾਨ ਹਵਾਲਾਤੀ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਬਲਕਾਰ ਸਿੰਘ ਕੋਲੋਂ ਇਕ ਮੋਬਾਇਲ ਫੋਨ ਅਤੇ ਬੈਟਰੀ ਬਰਾਮਦ ਹੋਈ। ਇਸ ਦੌਰਾਨ ਬੈਰਕ ਨੰਬਰ 2 ਕਮਰਾ ਨੰਬਰ 9 ਦੀ ਤਲਾਸ਼ੀ ਦੌਰਾਨ ਹਵਾਲਾਤੀ ਜਸਬੀਰ ਸਿੰਘ ਉਰਫ ਮੀਰੂ ਪੁੱਤਰ ਅਨੰਤ ਰਾਮ ਤੋਂ ਇਕ ਮੋਬਾਇਲ ਫੋਨ ਅਤੇ 2 ਬੈਟਰੀਆਂ ਬਰਾਮਦ ਹੋਈਆਂ।

ਉਥੇ ਹੀ ਬੈਰਕ ਨੰਬਰ 2 ਕਮਰਾ ਨੰਬਰ 10 ਦੀ ਚੈਕਿੰਗ ਦੌਰਾਨ ਹਵਾਲਾਤੀ ਅਵਤਾਰ ਸਿੰਘ ਉਰਫ ਲਾਲਾ ਪੁੱਤਰ ਵੀਰੂ ਵਾਸੀ ਮੁਹੱਲਾ ਬਾਗਵਾਲਾ ਥਾਣਾ ਸ਼ਾਹਕੋਟ ਤੋਂ ਇਕ ਮੋਬਾਇਲ ਫੋਨ ਅਤੇ ਸਿਮ ਕਾਰਡ ਬਰਾਮਦ ਹੋਇਆ, ਜਦੋਂ ਕਿ ਬੈਰਕ ਨੰਬਰ 4-ਏ ਦੀ ਤਲਾਸ਼ੀ ਦੌਰਾਨ ਬਾਥਰੂਮ 'ਚੋਂ 3 ਲਾਵਾਰਸ ਮੋਬਾਇਲ ਫੋਨ, ਬੈਟਰੀਆਂ ਅਤੇ ਸਿਮ ਕਾਰਡ ਬਰਾਮਦ ਹੋਈਆਂ। ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਇਸ ਸਬੰਧ ਵਿਚ ਹਵਾਲਾਤੀ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਉਰਫ ਜੱਸਾ, ਹਵਾਲਾਤੀ ਜਸਬੀਰ ਸਿੰਘ ਉਰਫ ਵੀਰੂ ਅਤੇ ਅਵਤਾਰ ਸਿੰਘ ਉਰਫ ਲਾਲਾ ਅਤੇ ਇਕ ਹੋਰ ਅਣਪਛਾਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਹੀ ਪੁੱਛਗਿਛ ਲਈ ਥਾਣਾ ਕੋਤਵਾਲੀ ਪ੍ਰੋਡੱਕਸ਼ਨ ਵਾਰੰਟ ਦੇ ਆਧਾਰ 'ਤੇ ਲਿਆਂਦਾ ਜਾਵੇਗਾ, ਤਾਂ ਕਿ ਉਨ੍ਹਾਂ ਨੂੰ ਮੋਬਾਇਲ ਫੋਨ ਦੇਣ ਵਾਲੇ ਵਿਅਕਤੀਆਂ ਦੇ ਸੰਬੰਧ 'ਚ ਪੁੱਛਗਿਛ ਕੀਤੀ ਜਾ ਸਕੇ।


 


author

KamalJeet Singh

Content Editor

Related News