Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋ-ਤੇਹਰਵੀਂ! ਖਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼

Thursday, Mar 12, 2026 - 02:24 PM (IST)

Punjab: ਢਾਬੇ 'ਤੇ ਖਾਣਾ ਖਾਣ ਰੁਕੇ ਪਰਿਵਾਰ ਨਾਲ ਹੋਈ ਜੱਗੋ-ਤੇਹਰਵੀਂ! ਖਾਰ ਗੱਡੀ ਦੇ ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼

ਕਾਠਗੜ੍ਹ (ਰਾਜੇਸ਼ ਸ਼ਰਮਾ)- ਬਾਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ''ਤੇ ਸਥਿਤ ਸਾਹਿਬ ਢਾਬੇ ਉੱਤੇ ਦਿਨ ਦਿਹਾੜੇ ਢਾਬੇ ਦੀ ਪਾਰਕਿੰਗ ਵਿੱਚ ਖੜੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਪਏ ਗਹਿਣੇ ਤੇ ਨਕਦੀ ਚੋਰੀ ਕੀਤੀ ਗਈ। ਪੁਲਸ ਥਾਣਾ ਕਾਠਗੜ੍ਹ ਨੂੰ ਦਿੱਤੀ ਸ਼ਿਕਾਇਤ 'ਚ ਸਲਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਭੰਬੋਵਾਲ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਰਣਜੀਤ ਨਗਰ ਖਰੜ ਥਾਣਾ ਖਰੜ ਸਿਟੀ ਨੇ ਦੱਸਿਆ ਕਿ ਉਹ ਪਤਨੀ ਤੇ ਲੜਕੀ ਨਾਲ ਆਪਣੀ ਥਾਰ ਗੱਡੀ ਨੰਬਰ ਪੀ. ਬੀ. 5 ਬੀ. ਕੇ 9494 ਵਿੱਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਖਰੜ ਨੂੰ ਜਾ ਰਹੇ ਸੀ ਕਿ ਬਲਾਚੌਰ-ਰੋਪੜ ਹਾਈਵੇਅ 'ਤੇ ਪੈਂਦੇ ਪਿੰਡ ਜੰਡੀ ਟੰਡੋਹ ਵਿਖੇ ਸਥਿਤ ਸਾਹਿਬ ਢਾਬੇ ਉੱਤੇ ਬਾਅਦ ਦੁਪਹਿਰ ਸਾਢੇ 3 ਵਜੇ ਦੇ ਕਰੀਬ ਉਹ ਖਾਣਾ ਖਾਣ ਲਈ ਰੁਕੇ ਅਤੇ ਗੱਡੀ ਨੂੰ ਲਾਕ ਕਰਕੇ ਢਾਬੇ ਦੇ ਅੰਦਰ ਚਲੇ ਗਏ ਪਰ ਜਦੋਂ ਖਾਣਾ ਖਾ ਕੇ ਬਾਹਰ ਆਏ ਤਾਂ ਵੇਖਿਆ ਕਿ ਗੱਡੀ ਦੀ ਡਰਾਈਵਰ ਸਾਈਡ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਕੱਚ ਖਿਲਰਿਆ ਹੋਇਆ ਸੀ ਅਤੇ ਗੱਡੀ ਦੀ ਪਿਛਲੀ ਸੀਟ ਤੇ ਪਿਆ ਪਤਨੀ ਦਾ ਲੇਡੀ ਪਰਸ ਜਿਸ ਵਿੱਚ ਮੇਰੇ, ਪਤਨੀ ਅਤੇ ਬੇਟੀ ਦੇ 7-8 ਤੋਲੇ ਸੋਨੇ ਦੇ ਅਤੇ ਕੁੱਝ ਚਾਂਦੀ ਦੇ ਗਹਿਣੇ ਅਤੇ 3000 ਰੁਪਏ ਚੋਰੀ ਕੀਤੇ ਜਾ ਚੁੱਕੇ ਸਨ ਜਦਕਿ ਗੱਡੀ ਵਿੱਚ ਪਏ ਲੈਪਟਾਪ ਨੂੰ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਪਰ ਚਾਰਜ ਲੱਗਿਆ ਹੋਣ ਕਰਕੇ ਉਹ ਖਿੱਚਿਆ ਨਹੀਂ ਜਾ ਸਕਿਆ। ਪੁਲਸ ਨੇ ਪੀੜਤ ਸਲਿੰਦਰ ਸਿੰਘ ਦੇ ਬਿਆਨਾਂ 'ਤੇ ਪਰਚਾ ਦਰਜ ਕਰਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਨੌਜਵਾਨ 'ਵਾਂਟੇਡ', ਪੁਲਸ ਨੇ ਜਾਰੀ ਕੀਤਾ ਪੋਸਟਰ

ਪਾਰਕਿੰਗ 'ਚ ਸਿਕਿਉਰਟੀ ਤੇ ਸੀਸੀਟੀਵੀ ਕੈਮਰੇ ਦਾ ਨਹੀਂ ਕੋਈ ਪ੍ਰਬੰਧ ਸਲਿੰਦਰ ਸਿੰਘ
ਸਾਹਿਬ ਢਾਬੇ ਉੱਤੇ ਦਿਨ ਦਿਹਾੜੇ ਥਾਰ ਗੱਡੀ ਵਿੱਚ ਹੋਈ ਚੋਰੀ ਸਬੰਧੀ ਜਦੋਂ ਗੱਡੀ ਦੇ ਮਾਲਕ ਸਲਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਢਾਬੇ ਦੇ ਮਾਲਕ ਵੱਲੋਂ ਪਾਰਕਿੰਗ ਵਿੱਚ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਸੀ ਅਤੇ ਨਾ ਹੀ ਸੀਸੀਟੀਵੀ ਕੈਮਰਿਆਂ ਦਾ ਵੀ ਕੋਈ ਯੋਗ ਇੰਤਜ਼ਾਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਕਿਉਰਟੀ ਦਾ ਪਾਰਕਿੰਗ ਵਿੱਚ ਕੋਈ ਪ੍ਰਬੰਧ ਹੁੰਦਾ ਤਾਂ ਸ਼ਾਇਦ ਉਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਗਾ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਚੋਰਾਂ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।

PunjabKesari

ਇਹ ਵੀ ਪੜ੍ਹੋ: ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ! ਪੰਜਾਬ 'ਚ ਇਨ੍ਹਾਂ 19 ਵੱਡੇ ਅਧਿਕਾਰੀਆਂ ਦੇ ਤਬਾਦਲੇ, ਵੇਖੋ List
ਕੀ ਕਹਿੰਦੇ ਹਨ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ.
ਜਦੋਂ ਉਕਤ ਮਾਮਲੇ ਸਬੰਧੀ ਥਾਣਾ ਕਾਠਗੜ੍ਹ ਦੀ ਐੱਸ. ਐੱਚ. ਓ. ਅਭਿਸ਼ੇਕ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਢਾਬੇ ਉੱਤੇ ਲੱਗੇ ਕੈਮਰਿਆਂ ਦੇ ਫੁਟੇਜ ਲਏ ਗਏ ਹਨ, ਜਿਨਾਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਸਾਹਿਬ ਢਾਬੇ ਦੇ ਮਾਲਕ ਨੂੰ ਹਦਾਇਤ ਕੀਤੀ ਕਿ ਪਾਰਕਿੰਗ ਵਿੱਚ ਸਕਿਓਰਿਟੀ ਦਾ ਖ਼ਾਸ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣ ਤਾਂ ਜੋ ਜੇਕਰ ਕੋਈ ਵਾਰਦਾਤ ਜਾਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਉਨ੍ਹਾਂ ਹਾਈਵੇਅ ਉੱਤੇ ਸਥਿਤ ਦੂਜੇ ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਵੀ ਹਦਾਇਤ ਕੀਤੀ ਕਿ ਪਾਰਕਿੰਗਾਂ ਵਿੱਚ ਸਿਕਿਉਰਟੀ ਅਤੇ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਪਹਿਲੇ ਅਧਾਰ ''ਤੇ ਕੀਤਾ ਜਾਵੇ।

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਪੈਟਰੋਲ-ਡੀਜ਼ਲ ਤੇ LPG ਨੂੰ ਲੈ ਕੇ DC ਦਾ ਆ ਗਿਆ ਵੱਡਾ ਬਿਆਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

shivani attri

Content Editor

Related News