ਪੰਜਾਬ ਦੇ 'ਕਿਸਾਨ ਅੰਦੋਲਨ' 'ਤੇ ਟਿਕੀ ਪੂਰੇ ਦੇਸ਼ ਦੇ ਕਿਸਾਨਾਂ ਦੀ ਨਜ਼ਰ : ਜਰਨੈਲ ਸਿੰਘ
Sunday, Oct 18, 2020 - 11:06 AM (IST)

ਗੜ੍ਹਸ਼ੰਕਰ (ਸ਼ੋਰੀ)— ਕੰਢੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਉਨ੍ਹਾਂ ਕਿਸਾਨ ਸੰਘਰਸ਼ ਅਤੇ ਕੇਂਦਰ ਦੇ ਖੇਤੀ ਬਿੱਲਾਂ ਸਬੰਧੀ ਆਪਣਾ ਪੱਖ ਰੱਖਦੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਇਨ੍ਹਾਂ ਬਿੱਲਾਂ ਦੇ ਰਾਹੀਂ ਕਿਸਾਨੀ ਨੂੰ ਕਮਜ਼ੋਰ ਅਤੇ ਕਾਰਪੋਰੇਟ ਸੈਕਟਰ ਨੂੰ ਮਜ਼ਬੂਤ ਕਰਨ ਦੀ ਇਕ ਗਿਣੀ ਮਿੱਥੀ ਸਕੀਮ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
ਬੇਬਾਕ ਅੰਦਾਜ਼ 'ਚ ਗੱਲਬਾਤ ਕਰਦੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸੰਘਰਸ਼ ਵੱਲ ਅੱਜ ਪੂਰੇ ਮੁਲਕ ਦੇ ਕਿਸਾਨਾਂ ਦੀ ਅੱਖ ਟਿਕੀ ਹੋਈ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਮੀਦ ਹੈ।ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਜਦ ਦੇਸ਼ ਅੰਦਰ ਐਮਰਜੈਂਸੀ ਲੱਗੀ ਸੀ ਤਾਂ ਉਸ ਮੌਕੇ ਵੀ ਸਭ ਤੋਂ ਪੰਜਾਬੀ ਹੀ ਖੁੱਲ• ਕੇ ਮੈਦਾਨ 'ਚ ਨਿੱਤਰੇ ਸਨ ਅਤੇ ਆਪਣੀ ਆਵਾਜ਼ ਸਰਕਾਰੀ ਜ਼ੁਲਮ ਖ਼ਿਲਾਫ਼ ਬੁਲੰਦ ਕੀਤੀ ਸੀ, ਅੱਜ ਪੰਜਾਬ ਦਾ ਕਿਸਾਨ ਇਕੱਲੀ ਆਪਣੀ ਲੜਾਈ ਨਹੀਂ ਲੜ ਰਿਹਾ ਸਗੋਂ ਦੇਸ਼ ਦੇ ਹਰ ਛੋਟੇ ਵੱਡੇ ਕਿਸਾਨ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਕਾਰਪੋਰੇਟ ਸੈਕਟਰ ਦੀਆਂ ਲਲਚਾਈਆਂ ਹੋਈਆਂ ਅੱਖਾਂ ਸਾਡੀਆਂ ਜ਼ਮੀਨਾਂ 'ਤੇ ਹਨ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਗੜ੍ਹਦੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼ਾਇਦ ਪੰਜਾਬ ਦੇ ਕਿਸਾਨਾਂ ਬਾਰੇ ਕੋਈ ਭੁਲੇਖਾ ਹੋਵੇਗਾ ਪਰ ਹਕੀਕਤ ਇਹ ਹੈ ਕਿ ਪੰਜਾਬ ਦਾ ਕਿਸਾਨ ਆਪਣੇ ਖੇਤ ਦੀ ਵੱਟ ਅਤੇ ਕਿਸੇ ਗੈਰ ਨੂੰ ਪੈਰ ਨਹੀਂ ਧਰਨ ਦਿੰਦਾਂ, ਹੁਣ ਤਾਂ ਮਸਲਾ ਸਾਡੀਆਂ ਪੂਰੀਆਂ ਜ਼ਮੀਨਾਂ ਖੋਹਣ ਦਾ ਬਣ ਚੁੱਕਾ ਹੈ ਅਜਿਹੇ ਹਾਲਾਤਾਂ 'ਚ ਅਸੀਂ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦੇ ਹਾਂ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਸਰਕਾਰਾਂ 'ਚ ਬੈਠੇ ਕੁਝ ਲੋਕਾਂ ਨੇ ਮਾਰੂ ਨੀਤੀਆਂ ਪਹਿਲਾਂ ਵੀ ਲਾਗੂ ਕੀਤੀਆਂ ਸਨ, ਜਿਸ 'ਚੋਂ ਇਕ ਇਹ ਵੀ ਸੀ ਕੀ ਇਕ ਕਿੱਲੇ ਜ਼ਮੀਨ 'ਤੇ ਬੇਤਹਾਸ਼ਾ ਬੈਂਕ ਲਿਮਟਾਂ ਬਣਾ ਕੇ ਦਿੱਤੀਆਂ ਗਈਆਂ ਅਤੇ ਕਿਸਾਨਾਂ ਨੂੰ ਲਿਮਟਾਂ ਚੁੱਕਣ ਲਈ ਉਕਸਾਇਆ ਗਿਆ, ਤਾਂ ਜੋ ਆਪਣੇ ਖਰਚੇ ਵਧਾ ਕੇ ਅਖੀਰ ਕਰਜ਼ਾਈ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ੇ ਉਤਾਰਨ।
ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ
ਉਨ੍ਹਾਂ ਕਿਹਾ ਕਿ ਹਰ ਸਿਆਸੀ ਧਿਰ ਤੋਂ ਕਿਸਾਨ ਅੱਜ ਪੂਰੀ ਤਰ੍ਹਾਂ ਨਾ ਉਮੀਦ ਹੋ ਚੁੱਕਾ ਹੈ ਕਿਉਂਕਿ ਸੱਤਾ ਅਤੇ ਵਿਰੋਧ 'ਚ ਬੈਠਣ ਵਾਲੀਆਂ ਰਾਜਨੀਤਕ ਧਿਰਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸਿਰਫ਼ ਚੁੱਕਣ ਵਿੱਚ ਹੀ ਵਿਸ਼ਵਾਸ ਰੱਖਦੀਆਂ ਹਨ ਤਾਂ ਜੋ ਇਸ ਦਾ ਰਾਜਨੀਤਿਕ ਲਾਹਾ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਰਾਜਨੀਤਿਕ ਪਾਰਟੀਆਂ ਦੀਆਂ ਚਾਲਾਂ ਤੋਂ ਭਲੀ ਭਾਂਤ ਵਾਕਫ਼ ਹੋ ਚੁੱਕਾ ਹੈ ਇਸੇ ਕਰਕੇ ਅੱਜ ਕਿਸੇ ਵੀ ਪਾਰਟੀ ਨੂੰ ਕਿਸਾਨ ਜਥੇਬੰਦੀਆਂ ਆਪਣੀਆਂ ਸਟੇਜਾਂ ਦੇ ਨੇੜੇ ਢੁੱਕਣ ਨਹੀਂ ਦੇ ਰਹੀਆਂ।
ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ
ਕੇਂਦਰੀ ਵਜ਼ੀਰਾਂ ਦੇ ਵੱਖ-ਵੱਖ ਤਰਕਾਂ ਅਤੇ ਖੇਤੀ ਬਿੱਲਾਂ ਦੇ ਹੱਕ 'ਚ ਆ ਰਹੇ ਬਿਆਨਾਂ 'ਤੇ ਪ੍ਰਤੀਕਰਮ ਦਿੰਦੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕੀ ਕੇਂਦਰ ਸਰਕਾਰ ਤਰਕ ਦੇ ਰਹੀ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੇਸ਼ ਭਰ 'ਚ ਕਿਧਰੇ ਵੀ ਜਾਣ ਲਈ ਖੁੱਲ੍ਹ ਹੋਵੇਗੀ, ਉਨ੍ਹਾਂ ਕਿਹਾ ਭਲਾ ਦੱਸੋ ਕਿ ਕਿਸਾਨ ਕੋਲ ਦੂਜੀ ਮੰਡੀ ਤੱਕ ਲਿਜਾਉਣ ਲਈ ਤਾਂ ਵੇਹਲ ਨਹੀਂ ਹੁੰਦਾ ਉਹ ਪੂਰੇ ਮੁਲਕ ਦੀ ਕਿਸੇ ਵੀ ਮੰਡੀ 'ਚ ਕਿਸ ਤਰ੍ਹਾਂ ਆਪਣੀ ਫ਼ਸਲ ਚੁੱਕ ਕੇ ਤੁਰ ਪੈਣਗੇ। ਉਨ੍ਹਾਂ ਕਿਹਾ ਕਿ ਲੋੜ ਤਾਂ ਇਹ ਸੀ ਕਿ ਵੱਖ-ਵੱਖ ਫ਼ਸਲਾਂ ਨੂੰ ਸਟੋਰੇਜ ਕਰਨ ਲਈ ਵਿਵਸਥਾ ਦੇ ਉਚਿਤ ਪ੍ਰਬੰਧ ਸਰਕਾਰੀ ਪੱਧਰ 'ਤੇ ਕੀਤੇ ਜਾਂਦੇ ਪਰ ਇਥੇ ਸਰਕਾਰ ਨੇ ਕਿਸਾਨਾਂ ਨੂੰ ਕਿਸਾਨੀ ਤੋਂ ਹੀ ਮੁਕਤ ਕਰਨ ਦਾ ਪ੍ਰਬੰਧ ਕਰਕੇ ਕਾਰਪੋਰੇਟ ਸੈਕਟਰ ਦੇ ਅਧੀਨ ਖੇਤੀ ਲਿਆਉਣ ਦੀ ਇਕ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੋਲ ਆਪਣੀ ਫ਼ਸਲ ਸਟੋਰ ਕਰਨ ਲਈ ਕੋਈ ਵਿਵਸਥਾ ਨਹੀਂ, ਫ਼ਸਲ ਆਉਂਦੇ ਸਾਰ ਹੀ ਕਿਸਾਨ ਜਲਦ ਤੋਂ ਜਲਦ ਫ਼ਸਲ ਨੂੰ ਮੰਡੀ 'ਚ ਵੇਚ ਕੇ ਆਪਣੀ ਅਗਲੀ ਫ਼ਸਲ ਬੀਜਣ ਦੀ ਤਿਆਰੀ 'ਚ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਅਤੇ ਦਲਾਲ ਕਿਸਾਨ ਦੀ ਮਿਹਨਤ ਅਤੇ ਮੋਟੀ ਕਮਾਈ ਕਰਦੇ ਹਨ।
ਇਹ ਵੀ ਪੜ੍ਹੋ: ਸ਼ਮਸ਼ਾਨਘਾਟ ਦੇ ਦਾਨ ਪਾਤਰ 'ਚੋਂ ਨਿਕਲਿਆ ਕੁਝ ਅਜਿਹਾ, ਜਿਸ ਨੂੰ ਵੇਖ ਸੇਵਾਦਾਰ ਵੀ ਰਹਿ ਗਏ ਦੰਗ