ਸੱਚਖੰਡ, ਪਸ਼ਚਿਮ, ਅੰਮ੍ਰਿਤਸਰ-ਸਹਰਸਾ ਸਣੇ ਕਈ ਟਰੇਨਾਂ ਨੂੰ ਕੀਤਾ ਸ਼ਾਰਟ ਟਰਮੀਨੇਟ

11/27/2020 6:03:03 PM

ਜਲੰਧਰ (ਗੁਲਸ਼ਨ)— ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਲਾਏ ਗਏ ਧਰਨੇ ਖ਼ਤਮ ਕਰਨ ਤੋਂ ਬਾਅਦ ਰੇਲਵੇ ਨੇ ਟਰੇਨਾਂ ਦੀ ਆਵਾਜਾਈ ਸ਼ੁਰੂ ਕੀਤੀ ਸੀ, ਜਿਸ ਨਾਲ ਜਿੱਥੇ ਵਪਾਰੀ ਵਰਗ ਨੇ ਸੁੱਖ ਦਾ ਸਾਹ ਲਿਆ ਸੀ, ਉੱਥੇ ਹੀ ਰੇਲ ਯਾਤਰੀਆਂ ਦੇ ਚਿਹਰੇ ਵੀ ਖਿੜ ਉੱਠੇ ਸਨ। ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਨਾ ਹੋਣ ਕਾਰਨ ਯਾਤਰੀ ਫਿਰ ਮਾਯੂਸ ਹੋ ਗਏ ਹਨ।

ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ

ਅੰਮ੍ਰਿਤਸਰ ਦੇ ਨਜ਼ਦੀਕ ਜੰਡਿਆਲਾ ਗੁਰੂ ਸਟੇਸ਼ਨ 'ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੇਲਵੇ ਟਰੈਕ ਖਾਲੀ ਨਾ ਕਰਨ ਦੀ ਜ਼ਿੱਦ ਕਾਰਨ ਰੇਲਵੇ ਨੂੰ ਇਕ ਵਾਰ ਫਿਰ ਸ਼ਤਾਬਦੀ ਐਕਸਪ੍ਰੈੱਸ, ਨਿਊ ਜਲਪਾਈਗੁੜੀ ਐਕਸਪ੍ਰੈੱਸ, ਜਨਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਨੂੰ ਸ਼ਾਰਟ ਟਰਮੀਨੇਟ ਕਰਨਾ ਪਿਆ। ਹੁਣ ਸੱਚਖੰਡ ਐਕਸਪ੍ਰੈੱਸ ਨੂੰ ਨਵੀਂ ਦਿੱਲੀ ਸਟੇਸ਼ਨ 'ਤੇ, ਪਸ਼ਚਿਮ ਐਕਸਪ੍ਰੈੱਸ ਅਤੇ ਸਹਰਸਾ-ਅੰਮ੍ਰਿਤਸਰ ਤਿਉਹਾਰੀ ਸੀਜ਼ਨ, ਕੋਰਬਾ-ਅੰਮ੍ਰਿਤਸਰ ਨੂੰ ਅੰਬਾਲਾ ਛਾਉਣੀ ਸਟੇਸ਼ਨ 'ਤੇ ਟਰਮੀਨੇਟ ਕੀਤਾ ਜਾ ਰਿਹਾ ਹੈ ਅਤੇ ਉਥੋਂ ਹੀ ਵਾਪਸੀ ਲਈ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ

ਵੀਰਵਾਰ ਨੂੰ ਵੀ ਸਿਟੀ ਰੇਲਵੇ ਸਟੇਸ਼ਨ 'ਤੇ 2 ਹੀ ਟਰੇਨਾਂ ਆਈਆਂ। ਸਵੇਰੇ ਤੜਕੇ ਗੋਲਡਨ ਟੈਂਪਲ ਮੇਲ ਤੋਂ ਬਾਅਦ ਰਾਤ ਨੂੰ ਸ਼ਹੀਦ ਐਕਸਪ੍ਰੈੱਸ ਜਲੰਧਰ ਪਹੁੰਚੀ, ਜਿਹੜੀ ਵਾਇਆ ਬਿਆਸ ਅਤੇ ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ਲਈ ਰਵਾਨਾ ਹੋਈ। ਇਸੇ ਤਰ੍ਹਾਂ 2 ਟਰੇਨਾਂ ਦੁਪਹਿਰੇ ਸਰਯੂ-ਯਮੁਨਾ ਐਕਸਪ੍ਰੈੱਸ ਅਤੇ ਰਾਤ ਨੂੰ ਗੋਲਡਨ ਟੈਂਪਲ ਮੇਲ ਨਵੀਂ ਦਿੱਲੀ ਲਈ ਰਵਾਨਾ ਹੋਈਆਂ। ਇਨ੍ਹਾਂ ਟਰੇਨਾਂ ਸਮੇਂ ਸਟੇਸ਼ਨ 'ਤੇ ਚਹਿਲ-ਪਹਿਲ ਨਜ਼ਰ ਆਈ ਪਰ ਇਨ੍ਹਾਂ ਦੇ ਲੰਘਣ ਤੋਂ ਬਾਅਦ ਸਟੇਸ਼ਨ ਫਿਰ ਸੁੰਨਸਾਨ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਪੁਲਸ ਅਧਿਕਾਰੀ ਦੇ ਇਸ ਵਿਆਹ ਦੀ ਹੋਈ ਚਾਰੋਂ ਪਾਸੇ ਚਰਚਾ, ਪੇਸ਼ ਕੀਤੀ ਅਨੋਖੀ ਮਿਸਾਲ


shivani attri

Content Editor shivani attri