ਜਲੰਧਰ ਦੇ ਪੀ. ਪੀ. ਆਰ. ਮਾਲ 'ਚ ਪੁਲਸ ਦੀ ਛਾਪੇਮਾਰੀ

Thursday, Jun 25, 2020 - 10:07 PM (IST)

ਜਲੰਧਰ ਦੇ ਪੀ. ਪੀ. ਆਰ. ਮਾਲ 'ਚ ਪੁਲਸ ਦੀ ਛਾਪੇਮਾਰੀ

ਜਲੰਧਰ,(ਵਿਕਰਮ) : ਸ਼ਹਿਰ ਦੇ ਇਕ ਮਸ਼ਹੂਰ ਨਿਜੀ ਮਾਲ 'ਚ ਅੱਜ ਥਾਣਾ ਨੰਬਰ 7 ਦੀ ਪੁਲਸ ਨੇ ਛਾਪੇਮਾਰੀ ਕਰ ਕੇ ਰੈਸਟੋਰੈਂਟ 'ਚ ਨਿਯਮਾਂ ਦਾ ਉਲੰਘਣ ਕਰ ਰਹੇ 4 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਇਨ੍ਹਾਂ 'ਚ ਰੈਸਟੋਰੈਂਟ ਸੰਚਾਲਕ ਤੇ ਵਰਕਰ ਸ਼ਾਮਲ ਹਨ। ਇਨ੍ਹਾਂ 'ਤੇ ਦੋਸ਼ ਹੈ ਕਿ ਇਹ ਰਾਤ 8.30 ਵਜੇ ਦੇ ਬਾਅਦ ਵੀ ਰੈਸਟੋਰੈਂਟ ਖੋਲ੍ਹ ਕੇ ਬੈਠੇ ਰਹਿੰਦੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੀ. ਪੀ. ਆਰ. ਮਾਲ 'ਚ ਕੁੱਝ ਰੈਸਟਰੈਂਟ ਪੀ. ਪੀ. ਆਰ. ਮਾਲ 'ਚ ਕੁੱਝ ਰੈਸਟੋਰੈਂਟ ਡੀ. ਸੀ. ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਰਾਤ 8.30 ਵਜੇ ਦੇ ਬਾਅਦ ਵੀ ਰੈਸਟੋਰੈਂਟ ਖੋਲ੍ਹ ਕੇ ਰੱਖਦੇ ਹਨ। ਇਸ ਦੇ ਚੱਲਦੇ ਉਥੇ ਛਾਪੇਮਾਰੀ ਕਰ ਮਾਲਕਾਂ ਤੇ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਜਾਂਚ ਦੇ ਬਾਅਦ ਉਕਤ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।


author

Deepak Kumar

Content Editor

Related News