ਸਤਲੁਜ ਦਰਿਆ ''ਚ ਸ਼ਰਾਬ ਹੀ ਸ਼ਰਾਬ ! ਪੁਲਸ ਨੂੰ ਵੇਖ ਮੁਲਜ਼ਮਾਂ ਨੇ ਮਾਰ ''ਤੀ ਦਰਿਆ ''ਚ ਛਾਲ, ਵੇਖੋ ਮੌਕੇ ਦੀ ਵੀਡੀਓ

03/24/2024 4:52:22 PM

ਨਕੋਦਰ (ਪਾਲੀ)- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਨਕਲੀ ਸ਼ਰਾਬ ਪੀਣ ਨਾਲ ਹੋਈਆ ਮੌਤਾਂ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਜਲੰਧਰ ਦਿਹਾਤੀ ਪੁਲਸ ਨੇ ਕਾਸੋ ਅਪ੍ਰੇਸ਼ਨ ਮੁਹਿਮ ਤਹਿਤ ਕਈ ਘੰਟੇ ਕੀਤੀ ਛਾਪੇਮਾਰੀ ਦੌਰਾਨ ਸਤਲੁਜ ਦਰਿਆ ਬੰਨ੍ਹ ਤੋਂ 4 ਲੱਖ 50 ਹਜ਼ਾਰ ਲੀਟਰ ਲਾਹਣ ਅਤੇ 8 ਕਿਲੋ 100 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 

PunjabKesari

ਐੱਸ. ਐੱਸ .ਪੀ.ਜਲੰਧਰ ਦਿਹਾਤੀ ਅੰਕੁਰ ਗੁਪਤਾ ਦੇ ਨਿਰਦੇਸ਼ਾਂ 'ਤੇ ਵਿਜੇ ਕੰਵਰਪਾਲ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ, ਐਡੀਸ਼ਨਲ ਚਾਰਜ ਸ਼ਾਹਕੋਟ ਦੀ ਅਗਵਾਈ ਹੇਠ ਥਾਣਾ ਮੁੱਖੀ ਮਹਿਤਪੁਰ ਗੁਰਸ਼ਿੰਦਰ ਕੋਰ , ਥਾਣਾ ਮੁੱਖੀ ਸ਼ਾਹਕੋਟ ਇੰਸ. ਯਾਦਵਿੰਦਰ ਸਿੰਘ, ਥਾਣਾ ਮੁੱਖੀ ਲੋਹੀਆ ਬਖ਼ਸ਼ੀਸ਼ ਸਿੰਘ, ਧਰਮਿੰਦਰ ਕਲਿਆਣ ਇੰਚਾਰਜ ਸੀ. ਆਈ. ਏ. ਸਮੇਤ ਸੁਨੀਲ ਕੁਮਾਰ ਐਕਸਾਇਜ ਅਫ਼ਸਰ ਨੇ ਸਤਲੁਜ ਦਰਿਆ ਬੰਨ੍ਹ ਨੇੜੇ ਲਾਹਣ ਦੀਆ ਡਿੱਗੀਆ ਜਿਨ੍ਹਾਂ ਵਿਚੋਂ 4 ਲੱਖ 50 ਹਜ਼ਾਰ ਲਾਹਣ, 03 ਡਰੰਮ ਲੋਹਾ ਅਤੇ 60 ਪਾਈਪਾਂ ਪਲਾਸਟਿਕ ਦੀਆਂ ਬਰਾਮਦ ਹੋਈਆ। 

PunjabKesari

ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ: ਪੰਜਾਬ 'ਚ ਹਵਾਈ ਜਹਾਜ਼ ਦਾ ਫਿਊਲ ਲੈ ਕੇ 70 ਕਿਲੋਮੀਟਰ ਤੱਕ ਗਲਤ ਟਰੈਕ 'ਤੇ ਦੌੜੀ ਮਾਲਗੱਡੀ

ਲਾਹਣ ਨੂੰ ਐਕਸਾਇਜ ਅਫ਼ਸਰ ਵੱਲੋਂ ਮੌਕੇ 'ਤੇ ਨਸ਼ਟ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਵਿਜੇ ਕੰਵਰਪਾਲ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਐੱਸ. ਆਈ. ਪਰਮਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਉਮਰੇਵਾਲ ਵਿੱਚ ਕੀਤੀ ਛਾਪੇਮਾਰੀ ਦੌਰਾਨ ਇਕ ਵਿਅਕਤੀ ਪਾਸੋ 8 ਕਿਲੋ 100 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤੇ। ਜਿਸ ਦੀ ਪਛਾਣ ਗੁਰਚਰਨ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਉਮਰੇਵਾਲ ਮਾਹਿਤਪੁਰ ਵਜੋ ਹੋਈ ਹੈ, ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲੇ-ਮਹੱਲੇ ਦਾ ਅੱਜ ਤੋਂ ਹੋਇਆ ਆਗਾਜ਼

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News