ਨਕੋਦਰ ਚੌਕ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਵਾਇਰਲ ਹੋ ਰਿਹੈ ਇਹ ਮੈਸੇਜ

Monday, Feb 24, 2020 - 03:56 PM (IST)

ਨਕੋਦਰ ਚੌਕ ਵੱਲ ਜਾਣ ਵਾਲੇ ਹੋ ਜਾਣ ਸਾਵਧਾਨ, ਵਾਇਰਲ ਹੋ ਰਿਹੈ ਇਹ ਮੈਸੇਜ

ਨਕੋਦਰ (ਵਿਕਰਮ)— ਨਕੋਦਰ ਚੌਕ ਨੇੜੇ ਪੈਂਦੇ ਆਰ. ਕੇ. ਢਾਬੇ ਦੇ ਕੋਲ ਬੀਤੀ ਰਾਤ ਟਰੱਕ ਫਸਣ ਕਰਕੇ ਬਿਜਲੀ ਦੀਆਂ ਤਾਰਾਂ ਸੜਕ ਡਿੱਗ ਗਈਆਂ ਹਨ। ਇਸ ਘਟਨਾ ਤੋਂ ਬਾਅਦ ਇਹ ਮੈਸਜ ਵਾਇਰਲ ਹੋ ਰਿਹਾ ਹੈ ਕਿ ਇਲਾਕੇ 'ਚ ਕਰੰਟ ਫੈਲ ਗਿਆ ਹੈ।

PunjabKesari
ਵਾਇਰਲ ਮੈਸੇਜ 'ਚ ਇਹ ਕਿਹਾ ਗਿਆ ਹੈ ਕਿ ਜੋ ਵੀ ਕੋਈ ਨਕੋਦਰ ਚੌਕ ਜਾ ਰਿਹਾ ਹੈ ਤਾਂ ਉਹ ਧਿਆਨ ਨਾਲ ਜਾਵੇ ਕਿਉਂਕਿ ਆਰ. ਕੇ. ਢਾਬੇ ਦੇ ਕੋਲ ਰੋਡ 'ਤੇ ਬਿਜਲੀ ਦੀਆਂ ਤਾਰਾਂ ਡਿੱਗ ਗਈਆਂ ਹਨ, ਜਿਸ ਕਰਕੇ ਰੋਡ 'ਤੇ ਕਰੰਟ ਆ ਗਿਆ ਹੈ। ਇਸ ਦੇ ਇਲਾਵਾ ਸਾਰਿਆਂ ਨੂੰ ਅਲਰਟ ਰਹਿਣ ਕਿਹਾ ਗਿਆ ਹੈ।  

PunjabKesari

ਇਥੇ ਦੱਸਣਯੋਗ ਹੈ ਕਿ ਬਿਜਲੀ ਦੀਆਂ ਤਾਰਾਂ ਹੇਠਾਂ ਡਿੱਗਣ ਨੂੰ ਲੈ ਕੇ ਸੂਚਨਾ ਮਿਲਣ 'ਤੇ ਇਲਾਕੇ 'ਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਲੋਕ ਉਸ ਰਸਤੇ ਰਾਹੀਂ ਸਫਰ ਕਰ ਸਕਦੇ ਹਨ।


author

shivani attri

Content Editor

Related News