ਵਾਰਡਬੰਦੀ ’ਚ ਬਦਲਾਅ ਨਾ ਹੋਇਆ ਤਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗੀ ਆਮ ਆਦਮੀ ਪਾਰਟੀ

Monday, Jun 05, 2023 - 10:47 AM (IST)

ਵਾਰਡਬੰਦੀ ’ਚ ਬਦਲਾਅ ਨਾ ਹੋਇਆ ਤਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇਗੀ ਆਮ ਆਦਮੀ ਪਾਰਟੀ

ਜਲੰਧਰ (ਖੁਰਾਣਾ)-ਹਾਲ ਹੀ ਵਿਚ ਸੰਪੰਨ ਹੋਈ ਲੋਕ ਸਭਾ ਜ਼ਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਆਮ ਆਦਮੀ ਪਾਰਟੀ ਨੇ ਹੁਣ ਅਗਸਤ ਮਹੀਨੇ ਵਿਚ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਹੁਣ ਤੱਕ ਆਮ ਆਦਮੀ ਪਾਰਟੀ ਨਿਗਮ ਚੋਣਾਂ ਲਈ ਵਾਰਡਬੰਦੀ ਨੂੰ ਹੀ ਫਾਈਨਲ ਨਹੀਂ ਕਰ ਸਕੀ। ਇਹ ਪ੍ਰਕਿਰਿਆ ਜਲੰਧਰ ਨਿਗਮ ਵੱਲੋਂ ਪਿਛਲੇ 6 ਮਹੀਨਿਆਂ ਤੋਂ ਚਲਾਈ ਜਾ ਰਹੀ ਹੈ ਪਰ ਹੁਣ ਤੱਕ ਵਾਰਡਬੰਦੀ ਦਾ ਜੋ ਡਰਾਫਟ ਸਾਹਮਣੇ ਆਇਆ ਹੈ, ਉਸ ਨਾਲ ਸੱਤਾ ਧਿਰ ਭਾਵ ‘ਆਪ’ ਦੇ ਕਈ ਸੰਭਾਵਿਤ ਉਮੀਦਵਾਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਅਜਿਹੇ ਵਿਚ ਸ਼ਹਿਰ ਵਿਚ ਚਰਚਾ ਹੈ ਕਿ ਜੇਕਰ ਵਾਰਡਬੰਦੀ ਵਿਚ ਬਦਲਾਅ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਨਿਗਮ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ-ਮੌਸਮ 'ਚ ਹੋ ਰਹੀ ਤਬਦੀਲੀ, ਜੂਨ ਮਹੀਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਸਕਦੀ ਹੈ ਗਰਮੀ, ਜਾਣੋ ਤਾਜ਼ਾ ਅਪਡੇਟ

ਚੰਡੀਗੜ੍ਹ ਦੇ ਇਕ ਡਰਾਫਟਸਮੈਨ ਦੀਆਂ ਸੇਵਾਵਾਂ ਲਵੇਗੀ ਪਾਰਟੀ
ਅੱਜ ਤੋਂ ਕਈ ਮਹੀਨੇ ਪਹਿਲਾਂ ਜਲੰਧਰ ਨਿਗਮ ਦੀ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗੲੀ। ਉਦੋਂ ਤੋਂ ਜਲੰਧਰ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲੋਕਲ ਬਾਡੀਜ਼ ਵਿਭਾਗ ਚੰਡੀਗੜ੍ਹ ਦੇ ਇਕ ਸੁਪਰਡੈਂਟ ਪੱਧਰ ਦੇ ਅਧਿਕਾਰੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ।
ਅੱਜ ਇਹ ਅਧਿਕਾਰੀ ਵਾਰਡਬੰਦੀ ਦਾ ਮਾਹਿਰ ਮੰਨਿਆ ਜਾਂਦਾ ਹੈ ਅਤੇ ਪਿਛਲੀ ਵਾਰਡਬੰਦੀ ਵਿਚ ਵੀ ਇਸ ਅਧਿਕਾਰੀ ਨੇ ਕਾਂਗਰਸੀ ਨੇਤਾਵਾਂ ਦੇ ਨਾਲ ਮਿਲ ਕੇ ਉਨ੍ਹਾਂ ਦੀ ਮਨਮਰਜ਼ੀ ਨਾਲ ਵਾਰਡਬੰਦੀ ਫਾਈਨਲ ਕੀਤੀ ਸੀ। ਉਸੇ ਵਾਰਡਬੰਦੀ ਦੇ ਆਧਾਰ ’ਤੇ ਕਾਂਗਰਸੀ 80 ਵਿਚੋਂ 65 ਸੀਟਾਂ ਜਿੱਤਣ ਵਿਚ ਸਫਲ ਹੋਏ ਸਨ। ਇਸ ਵਾਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਇਸ ਅਧਿਕਾਰੀ ਦੇ ਬਲ ’ਤੇ ਵਾਰਡਬੰਦੀ ਨੂੰ ਫਾਈਨਲ ਰੂਪ ਦਿੱਤਾ ਪਰ ਜਦੋਂ ਇਸ ਦਾ ਡਰਾਫਟ ਡੀਲਿਮਿਟੇਸ਼ਨ ਬੋਰਡ ਦੀ ਮੀਟਿੰਗ ਵਿਚ ਰੱਖਿਆ ਗਿਆ ਉਦੋਂ ਉਸ ਵਿਚ ਕਾਫ਼ੀ ਬਦਲਾਅ ਵੇਖਿਆ ਗਿਆ, ਜਿਸ ਦੇ ਬਾਅਦ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਇਸ ਅਧਿਕਾਰੀ ਨੇ ਕੁਝ ਲੋਕਾਂ ਦੇ ਨਾਲ ਮਿਲ ਕੇ ਵਾਰਡਬੰਦੀ ਦੇ ਡਰਾਫਟ ਨੂੰ ਹੀ ਬਦਲ ਦਿੱਤਾ ਹੈ। ਹੁਣ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਚੰਡੀਗੜ੍ਹ ਲੋਕਲ ਬਾਡੀਜ਼ ਦੇ ਇਕ ਡਰਾਫਟਸਮੈਨ ਦੀਆਂ ਸੇਵਾਵਾਂ ਲਈਆਂ ਹਨ ਜੋ ਇਸ ਹਫ਼ਤੇ ਜਲੰਧਰ ਆ ਕੇ ਵਾਰਡਬੰਦੀ ਵਿਚ ਕੁਝ ਬਦਲਾਅ ਕਰੇਗਾ ਅਤੇ ਉਸ ਨੂੰ ‘ਆਪ’ ਦੀ ਜਿੱਤ ਦਾ ਆਧਾਰ ਬਣਾਇਆ ਜਾਵੇਗਾ।

ਅੰਦਰਖਾਤੇ ਕਈ ਕਾਂਗਰਸੀ ਨੇਤਾ ਵੀ ਵਾਰਡਬੰਦੀ ਠੀਕ ਕਰਵਾਉਣ ਦੀ ਕੋਸ਼ਿਸ਼ ਵਿਚ
ਇਸ ਸਮੇਂ ਸ਼ਹਿਰ ਦੇ ਰਾਜਨੀਤਿਕ ਹਾਲਾਤ ਅਤਿਅੰਤ ਅਜੀਬ ਬਣੇ ਹੋਏ ਹਨ। ਸ਼ਹਿਰ ਦੇ ਕਈ ਕਾਂਗਰਸੀ ਅਤੇ ਭਾਜਪਾ ਨੇਤਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਹਨ ਜਦਕਿ ਕਈ ‘ਆਪ’ ਵਿਚ ਜਾਣ ਲਈ ਤਿਆਰ ਬੈਠੇ ਹਨ। ਜੋ ਨੇਤਾ ਕਾਂਗਰਸ ਪਾਰਟੀ ਦੀ ਹੀ ਟਿਕਟ ’ਤੇ ਚੋਣ ਲੜਨਾ ਚਾਹ ਰਹੇ ਹਨ, ਉਹ ਵੀ ਆਪਣੇ ਉਨ੍ਹਾਂ ਪੁਰਾਣੇ ਸਾਥੀਆਂ ਦੇ ਜ਼ੋਰ ’ਤੇ ਵਾਰਡਬੰਦੀ ਵਿਚ ਬਦਲਾਅ ਕਰਵਾ ਰਹੇ ਹਨ ਜੋ ‘ਆਪ’ ਵਿਚ ਚਲੇ ਗਏ ਹਨ। ਹੁਣ ਵੇਖਣਾ ਹੈ ਕਿ ਕਿਸ-ਕਿਸ ਉਮੀਦਵਾਰ ਦੀ ਇੱਛਾ ਮੁਤਾਬਕ ਵਾਰਡਬੰਦੀ ਵਿਚ ਬਦਲਾਅ ਹੁੰਦਾ ਹੈ।

ਇਹ ਵੀ ਪੜ੍ਹੋ-ਨਸ਼ੇ ਦੇ ਦੈਂਤ ਨੇ ਉਜਾੜਿਆ ਘਰ, ਫਿਲੌਰ ਵਿਖੇ 2 ਸਾਲਾਂ ’ਚ ਨਿਗਲੀਆਂ ਪਰਿਵਾਰ ਦੇ 3 ਨੌਜਵਾਨਾਂ ਦੀਆਂ ਜ਼ਿੰਦਗੀਆਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News