ਨਗਰ-ਨਿਗਮ ਦੀ ਪਹਿਲੀ ਮੰਜ਼ਿਲ ਦੇ ਨਕਸ਼ਾ ਬਰਾਂਚ ''ਚ ਲੱਗੀ ਅੱਗ
Tuesday, Jan 14, 2020 - 04:50 PM (IST)

ਜਲੰਧਰ (ਸੋਨੂੰ)— ਜਲੰਧਰ ਨਗਰ-ਨਿਗਮ ਦੀ ਪਹਿਲੀ ਮੰਜ਼ਿਲ ਦੇ ਨਕਸ਼ਾ ਬਰਾਂਚ 'ਚ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਗਨੀਮਤ ਇਹ ਰਹੀ ਕਿ ਸਮਾਂ ਰਹਿੰਦੇ ਲਾਈਟ ਬੰਦ ਕਰਨ ਦੇ ਚਲਦਿਆਂ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਫਾਇਰ ਟੀਮ ਨੇ ਅੱਗ 'ਤੇ ਕਾਬੂ ਪਾ ਲਿਆ। ਇਹ ਵੀ ਦੇਖਣ ਨੂੰ ਮਿਲਿਆ ਕਿ ਨਿਗਮ ਕੰਪਲੈਕਸ 'ਚ ਫਾਇਰ ਉਪਕਰਨ ਤਾਂ ਲੱਗੇ ਸਨ ਪਰ ਨਿਗਮ ਦੇ ਮੁਲਾਜ਼ਮਾਂ ਨੂੰ ਉਪਕਰਨ ਚਲਾਉਣ ਅਤੇ ਅੱਗ ਬੁਝਾਉਣ ਦੀ ਸਮਝ ਨਹੀਂ ਸੀ।
ਫਾਇਰ ਅਫਸਰ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਨਕਸ਼ਾ ਬਰਾਂਚ ਦੀਆਂ ਲਾਈਟਾਂ 'ਚ ਸ਼ਾਰਟ ਸਰਕਿਟ ਹੋਇਆ ਸੀ, ਜਿਸ ਕਾਰਨ ਮਾਮੂਲੀ ਅੱਗ ਲੱਗ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਨਿਗਮ ਮੁਲਾਜ਼ਮਾਂ ਨੂੰ ਫਾਇਰ ਉਪਕਰਨ ਨਹੀਂ ਚਲਾਉਣੇ ਆ ਰਹੇ, ਇਸ ਬਾਰੇ ਸਮਝਾ ਦਿੱਤਾ ਗਿਆ ਹੈ ਅਤੇ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।