ਜਲੰਧਰ ਨਗਰ ਨਿਗਮ ’ਚ ਕੌਂਸਲਰ ਰੂਮ ਦੀ ਡਿੱਗੀ ਫਾਲਸ ਸੀਲਿੰਗ, ਇਕ ਵਿਅਕਤੀ ਜ਼ਖ਼ਮੀ
Friday, Feb 19, 2021 - 12:32 PM (IST)

ਜਲੰਧਰ (ਅਸ਼ਵਨੀ)— ਜਲੰਧਰ ਨਗਰ ਨਿਗਮ ਦੀ ਮੇਨ ਬਿਲਡਿੰਗ ਵਿਚ ਕੌਂਸਲਰ ਰੂਮ ਦੀ ਫਾਲਸ ਸੀਲਿੰਗ ਡਿੱਗਣ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਚਸ਼ਮਦੀਦਾਂ ਅਨੁਸਾਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਕੌਂਸਲਰ ਰੂਮ ਵਿਚ ਹੋਰ ਵੀ ਕਈ ਵਿਅਕਤੀ ਬੈਠੇ ਹੋਏ ਹੋਏ ਸਨ। ਜ਼ਿਕਰਯੋਗ ਹੈ ਕਿ ਨਿਗਮ ਦੀ ਆਪਣੀ ਬਿਲਡਿੰਗ ’ਚ ਹੋਰ ਵੀ ਕਈ ਖ਼ਾਮੀਆਂ ਹਨ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।