ਜਲੰਧਰ: ਮਹੰਤਾਂ ਨੇ ਦੇਰ ਰਾਤ ਨਕੋਦਰ ਚੌਕ ਕੀਤਾ ਜਾਮ (ਵੀਡੀਓ)

Sunday, Jul 08, 2018 - 01:33 PM (IST)

ਜਲੰਧਰ,(ਮਰਿਦੁਲ ਸ਼ਰਮਾ)— ਇਥੋ ਦੇ ਨਕੋਦਰ ਚੌਕ 'ਚ ਸ਼ਨੀਵਾਰ ਦੇਰ ਰਾਤ ਨੂੰ ਮਹੰਤਾਂ ਵਲੋਂ ਜਾਮ ਲਗਾਇਆ ਗਿਆ। ਨਕੋਦਰ ਚੌਕ 'ਚ ਪੁਲਸ ਵਲੋਂ ਨਾਕਾ ਲਾਇਆ ਹੋਇਆ ਸੀ, ਜਿਸ ਦੌਰਾਨ ਉਥੇ ਕੁੱਝ ਮਹੰਤ ਵੀ ਮੌਜੂਦ ਸਨ। ਕੁੱਝ ਪੁਲਸ ਕਰਮਚਾਰੀਆਂ ਨੇ ਮਹੰਤਾਂ ਨੂੰ ਉਥੇ ਰੁਕਣ ਤੋਂ ਰੋਕਿਆ ਅਤੇ ਉਨ੍ਹਾਂ ਨਾਲ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਕਾਰਨ ਮਹੰਤਾਂ ਨੂੰ ਪੁਲਸ ਕਰਮਚਾਰੀਆਂ 'ਤੇ ਗੁੱਸਾ ਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਕੁੱਝ ਸਾਥੀਆਂ ਨੂੰ ਬੁਲਾ ਕੇ ਨਕੋਦਰ ਚੌਕ ਜਾਮ ਕਰ ਦਿੱਤਾ।

PunjabKesariਇਸ ਵਿਚਾਲੇ ਪੁਲਸ ਅਤੇ ਮਹੰਤਾਂ ਵਿਚਾਲੇ ਹਲਕੀ ਝੜਪ ਵੀ ਹੋਈ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਏ. ਸੀ. ਪੀ. ਸਤਿੰਦਰ ਚੱਢਾ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਮਹੰਤਾ ਨਾਲ ਗੱਲ ਬਾਤ ਕਰ ਕੇ ਮਾਮਲੇ ਨੂੰ ਠੱਲ ਪਾਈ।


Related News