ਜਲੰਧਰ ''ਚ ਨਵੇਂ ਸਾਲ ''ਤੇ ਮੀਂਹ ਪੈਣ ਦੀ ਸੰਭਾਵਨਾ

Thursday, Dec 26, 2019 - 11:02 PM (IST)

ਜਲੰਧਰ ''ਚ ਨਵੇਂ ਸਾਲ ''ਤੇ ਮੀਂਹ ਪੈਣ ਦੀ ਸੰਭਾਵਨਾ

ਜਲੰਧਰ, (ਰਾਹੁਲ)— ਸ਼ਹਿਰ 'ਚ ਅੱਜ ਗ੍ਰਹਿਣ ਕਾਲ ਖਤਮ ਹੁੰਦਿਆਂ ਹੀ ਸੂਰਜ ਨੇ ਬੱਦਲਾਂ ਦੀ ਓਟ 'ਚੋਂ ਕੁਝ ਪਲਾਂ ਲਈ ਨਿੱਕਲ ਕੇ ਆਪਣੀ ਮੌਜੂਦਗੀ ਦਰਜ ਤਾਂ ਕਰਵਾਈ ਪਰ ਨਾਲ ਜਲੰਧਰ 'ਚ ਜਾਰੀ ਠੰਡ ਦੇ ਪ੍ਰਕੋਪ 'ਚ ਕੋਈ ਕਮੀ ਵੇਖਣ ਨੂੰ ਨਹੀਂ ਮਿਲੀ। ਜਲੰਧਰ ਦਾ ਹੇਠਲਾ ਤਾਪਮਾਨ ਘਟ ਕੇ 4.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਜਦਕਿ ਉਪਰਲਾ ਤਾਪਮਾਨ 10.7 ਡਿਗਰੀ ਦਰਜ ਕੀਤਾ ਗਿਆ। ਪੱਛਮ-ਉਤਰ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਦੀ ਰਫਤਾਰ ਦਿਨ ਸਮੇਂ 6 ਤੋਂ 15 ਅਤੇ ਰਾਤ ਦੇ ਸਮੇਂ 7 ਤੋਂ 11 ਕਿਲੋਮੀਟਰ ਪ੍ਰਤੀ ਘੰਟਾ ਦੇ ਕਰੀਬ ਰਹੀ।
ਮੌਸਮ ਵਿਭਾਗ ਦੀ ਮੰਨੀਏ ਤਾਂ ਜਲੰਧਰ ਦੇ ਲੋਕਾਂ ਨੂੰ ਧੁੰਦ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ 27 ਤੋਂ 30 ਦਸੰਬਰ ਤੱਕ ਆਸਮਾਨ 'ਚ ਬੱਦਲਾਂ ਦਾ ਹੀ ਕਬਜ਼ਾ ਰਹੇਗਾ, ਇਸ ਦੌਰਾਨ ਕਦੀ-ਕਦੀ ਸੂਰਜ ਦੇਵਤਾ ਦਿਨ ਦੇ ਸਮੇਂ ਝਲਕ ਵਿਖਾ ਸਕਦੇ ਹਨ। ਇਨ੍ਹਾਂ ਦਿਨਾਂ ਦੌਰਾਨ ਉਪਰਲਾ ਤਾਪਮਾਨ 10 ਤੋਂ 11 ਡਿਗਰੀ ਸੈਲਸੀਅਸ ਤੇ ਹੇਠਲਾ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਦੇ ਕਰੀਬ ਰਹਿਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ 31 ਦਸੰਬਰ ਨੂੰ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਨਵੇਂ ਸਾਲ 'ਤੇ ਵੀ ਆਸਮਾਨ 'ਚ ਮੁੱਖ ਤੌਰ 'ਤੇ ਬੱਦਲ ਛਾਏ ਰਹਿਣ ਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।

ਕੜਾਕੇ ਦੀ ਠੰਡ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਧੀ ਗਰਮੀ
ਸਰਦੀ ਦੇ ਮੌਸਮ 'ਚ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਵਟ੍ਹਸ ਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿਟਰ ਆਦਿ 'ਤੇ ਕਾਫੀ ਗਰਮੀ ਵੇਖਣ ਨੂੰ ਮਿਲ ਰਹੀ ਹੈ। ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਵੀ ਸਰਦੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


author

KamalJeet Singh

Content Editor

Related News