ਜਲੰਧਰ: ਗਾਂਧੀ ਕੈਂਪ 'ਚ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਮਾਂ-ਬੇਟੇ 'ਤੇ ਹਮਲਾ

Saturday, Feb 22, 2020 - 01:10 PM (IST)

ਜਲੰਧਰ: ਗਾਂਧੀ ਕੈਂਪ 'ਚ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਮਾਂ-ਬੇਟੇ 'ਤੇ ਹਮਲਾ

ਜਲੰਧਰ (ਸ਼ੋਰੀ)— ਥਾਣਾ ਨੰਬਰ-2 ਦੇ ਅਧੀਨ ਆਉਂਦੇ ਗਾਂਧੀ ਕੈਂਪ 'ਚ  ਬੀਤੀ ਰਾਤ ਉਸ ਸਮੇਂ ਹਲਚਲ ਮਚ ਗਈ ਜਦੋਂ ਹਥਿਆਰਬੰਦ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ 'ਤੇ ਹਮਲਾ ਕਰ ਦਿੱਤਾ। ਨੌਜਵਾਨ ਨੂੰ ਬਚਾਉਣ ਆਈ ਉਸ ਦੀ ਮਾਂ ਅਤੇ ਪਿਤਾ ਤੋਂ ਇਲਾਵਾ ਇਕ ਹੋਰ ਨੌਜਵਾਨ 'ਤੇ ਵੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ।

PunjabKesari

ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਸਾਗਰ ਪੁੱਤਰ ਗੁਰਬਖਸ਼ ਵਾਸੀ ਗਾਂਧੀ ਕੈਂਪ ਨੇ ਦੱਸਿਆ ਕਿ ਉਹ ਬੀ. ਐੱਸ. ਐੱਫ. ਚੌਕ ਕੋਲ ਇਕ ਕੈਫੇ 'ਚ ਕੁਝ ਮਹੀਨੇ ਪਹਿਲਾਂ ਕੰਮ ਕਰਦਾ ਸੀ ਅਤੇ ਇਸ ਕੈਫੇ 'ਚ ਕੰਮ ਕਰਨ ਵਾਲੇ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਸੀ ਅਤੇ ਉਹ ਰੰਜਿਸ਼ ਰੱਖਣ ਲੱਗਾ, ਜਿਸ ਤਹਿਤ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸ 'ਤੇ ਅਤੇ ਉਸ ਦੇ ਪਿਤਾ, ਮਾਤਾ ਮਨਜੀਤ ਕੌਰ ਅਤੇ ਦੋਸਤ ਦੀਪਕ 'ਤੇ ਹਮਲਾ ਕਰ ਦਿੱਤਾ।

PunjabKesari

ਉਥੇ ਹੀ ਥਾਣਾ ਨੰ. 2 ਦੀ ਪੁਲਸ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਐੱਸ. ਐੱਚ. ਓ. ਕਵਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਲਾਕੇ 'ਚ ਬਦਮਾਸ਼ੀ ਨਹੀਂ ਹੋਣ ਦੇਣਗੇ।


author

shivani attri

Content Editor

Related News