ਅਰੋੜਾ ਡਿਜ਼ਾਇਨਰ ਸਟੂਡੀਓ 'ਤੇ ਚੋਰਾਂ ਨੇ ਬੋਲਿਆ ਧਾਵਾ, ਕੀਤੀ ਲੱਖਾਂ ਦੀ ਚੋਰੀ

11/7/2019 3:51:27 PM

ਜਲੰਧਰ (ਸੋਨੂੰ) - ਸ਼ਹਿਰ ਦੀ ਪਾਸ਼ ਕਾਲੋਨੀ ਗ੍ਰੀਨ ਮਾਡਲ ਟਾਊਨ 'ਚ ਬੁੱਧਵਾਰ ਦੀ ਦੇਰ ਰਾਤ ਚੋਰਾਂ ਵਲੋਂ ਅਰੋੜਾ ਡਿਜ਼ਾਇਨਰ ਸਟੂਡੀਓ ਤੋਂ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨ 'ਚੋਂ ਕਰੀਬ 12 ਲੱਖ ਰੁਪਏ ਦੇ ਸੂਟ ਅਤੇ ਡ੍ਰੈਸਿਸ ਚੋਰੀ ਕਰਕੇ ਲੈ ਗਏ। ਦੁਕਾਨ ਦੇ ਮਾਲਕ ਅਜੇ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਦੇ ਸਮੇਂ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਛੱਟਰ ਟੁੱਟੇ ਹੋਏ ਹਨ। ਮੌਕੇ 'ਤੇ ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦੇ ਅੰਦਰੋਂ ਸਾਰਾ ਸਾਮਾਨ ਗਾਇਬ ਸੀ।

PunjabKesari

ਉਨ੍ਹਾਂ ਦੱਸਿਆ ਕਿ ਚੋਰ ਇਨ੍ਹੇ ਚਾਲਾਕ ਸਨ ਕਿ ਉਹ ਸਾਮਾਨ ਲੈ ਜਾਣ ਦੇ ਨਾਲ-ਨਾਲ ਦੁਕਾਨ 'ਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲਾ ਡੀ.ਵੀ.ਆਰ ਵੀ ਆਪਣੇ ਨਾਲ ਲੈ ਗਏ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਪੁਲਸ ਦੇ ਨਾਲ-ਨਾਲ ਕੌਂਸਲਰ ਬਲਰਾਜ ਠਾਕੁਰ ਵੀ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਦੁਕਾਨ ਦੇ ਮਾਲਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


rajwinder kaur

Edited By rajwinder kaur