ਜਲੰਧਰ : ਟੈਕਸੀ ਤੇ ਬੱਸ ਚਾਲਕਾਂ ਵਿਚਾਲੇ ਸਵਾਰੀਆਂ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾ

Thursday, May 06, 2021 - 07:17 PM (IST)

ਜਲੰਧਰ : ਟੈਕਸੀ ਤੇ ਬੱਸ ਚਾਲਕਾਂ ਵਿਚਾਲੇ ਸਵਾਰੀਆਂ ਬਿਠਾਉਣ ਨੂੰ ਲੈ ਕੇ ਹੋਇਆ ਹੰਗਾਮਾ

ਜਲੰਧਰ (ਮਹੇਸ਼)-ਸਰਕਾਰੀ ਤੇ ਨਿੱਜੀ ਬੱਸਾਂ ’ਚ 50 ਫੀਸਦੀ ਤੋਂ ਜ਼ਿਆਦਾ ਸਵਾਰੀਆਂ ਬਿਠਾਉਣ ਨੂੰ ਲੈ ਕੇ ਬੁੱਧਵਾਰ ਦੇਰ ਰਾਤ ਪੀ. ਏ. ਪੀ. ਚੌਕ ਵਿਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ । ਟੈਕਸੀ ਚਾਲਕਾਂ ਤੇ ਬੱਸ ਚਾਲਕਾਂ ਵਿਚਕਾਰ ਚੱਲ ਰਹੇ ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੇ ਮੁਖੀ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੌਕੇ ’ਤੇ ਪੁੱਜੇ ਅਤੇ ਦੋਵਾਂ ਬੱਸਾਂ ਨੂੰ ਬੱਸ ਚਾਲਕਾਂ ਤੇ ਸਵਾਰੀਆਂ ਸਮੇਤ ਥਾਣਾ ਜਲੰਧਰ ਕੈਂਟ ਲੈ ਗਏ।

PunjabKesari

ਇਹ ਵੀ ਪੜ੍ਹੋ : ਸਰਕਾਰੀ ਪ੍ਰਚਾਰ ਦੀ ਖੁੱਲ੍ਹੀ ਪੋਲ, ਲੋਕ ਕੋਰੋਨਾ ਵੈਕਸੀਨ ਲਈ ਤਿਆਰ ਪਰ ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ

ਟੈਕਸੀ ਚਾਲਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਇਕ ਕਾਰ ’ਚ ਸਿਰਫ 2 ਲੋਕਾਂ ਦੇ ਬੈਠਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਦੀ ਉਹ ਪਾਲਣਾ ਵੀ ਕਰ ਰਹੇ ਹਨ। ਬੱਸਾਂ ਵਾਲੇ ਭ੍ਰਿਸ਼ਟ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਮਿਲ ਕੇ ਆਪਣੀਆਂ ਬੱਸਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਵਾਰੀਆਂ ਬਿਠਾ ਕੇ ਸ਼ਰੇਆਮ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਜੰਮ ਕੇ ਉਲੰਘਣਾ ਕਰ ਰਹੇ ਹਨ। ਟੈਕਸੀ ਚਾਲਕਾਂ ਵੱਲੋਂ ਬੱਸਾਂ ਨੂੰ ਰੋਕੇ ਜਾਣ ’ਤੇ ਨਿੱਜੀ ਬੱਸ ਚਾਲਕਾਂ ਦੇ ਕਈ ਸਮਰਥਕ ਪੀ. ਏ. ਪੀ. ਚੌਕ ਵਿਚ ਪਹੁੰਚ ਗਏ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ। ਟੈਕਸੀ ਚਾਲਕਾਂ ਤੇ ਬੱਸ ਚਾਲਕਾਂ ਵਿਚ ਕਾਫੀ ਦੇਰ ਤੱਕ ਗਾਲੀ-ਗਲੋਚ ਵੀ ਹੁੰਦਾ ਰਿਹਾ।

PunjabKesari

ਇਹ ਵੀ ਪੜ੍ਹੋ : ਸਿਹਤ ਕਾਮਿਆਂ ਨੇ ਤੀਜੇ ਦਿਨ ਵੀ ਸੇਵਾਵਾਂ ਕੀਤੀਆਂ ਠੱਪ, ਸੂਬਾ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਇਸ ਸਬੰਧੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਪੁਲਸ ਵੱਲੋਂ ਕੇਸ ਦਰਜ ਕੀਤਾ ਜਾ ਰਿਹਾ ਹੈ।


author

Manoj

Content Editor

Related News