ਜਲੰਧਰ ’ਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ’ਚੋਂ ਆ ਰਹੇ ਦੂਸ਼ਿਤ ਪਾਣੀ, ਲੋਕ ਹੋ ਸਕਦੇ ਨੇ ਬੀਮਾਰ

09/01/2022 3:11:32 PM

ਜਲੰਧਰ : ਪਾਣੀ ਦੀਆਂ ਟੂਟੀਆਂ ’ਚੋਂ ਆ ਰਹੇ ਦੂਸ਼ਿਤ ਪਾਣੀ ਨੂੰ ਲੈ ਕੇ ਖਰੜ ਸਥਿਤ ਸਟੇਟ ਪਬਲਿਕ ਹੈਲਥ ਲੈਬ 'ਚ ਜਲੰਧਰ ਦੇ ਪੀਣ ਵਾਲੇ ਪਾਣੀ ਦੇ ਲਏ 16 ਵਿਚੋਂ 11 ਨਮੂਨੇ ਫੇਲ੍ਹ ਹੋ ਗਏ ਹਨ। ਦੱਸ ਦੇਈਏ ਕਿ ਲਏ ਗਏ ਇਨ੍ਹਾਂ ਸੈਂਪਲਾਂ 'ਚ ਵੱਡੀ ਗਿਣਤੀ 'ਚ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਵੀ ਸ਼ਾਮਲ ਹਨ, ਜਿਸ ਨੂੰ ਸਕੂਲਾਂ 'ਚ ਪੜ੍ਹਨ ਵਾਲੇ ਬੱਚੇ ਪੀ ਰਹੇ ਹਨ। ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ 'ਚ ਵੀ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਸਿਵਲ ਸਰਜਨ ਨੇ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚੋਂ ਪਾਣੀ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਸਨ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

ਸੂਤਰਾਂ ਅਨੁਸਾਰ ਖਰੜ ਲੈਬ ਦੀ ਰਿਪੋਰਟ ਅਨੁਸਾਰ 16 ’ਚੋਂ 11 ਥਾਵਾਂ ਦੀਆਂ ਟੂਟੀਆਂ ਦੇ ਪੀਣ ਵਾਲੇ ਪਾਣੀ 'ਚ ਸੀਵਰੇਜ ਦਾ ਪਾਣੀ ਮਿਕਸ ਹੋਵੇਗਾ ਪਿਆ ਹੈ, ਜੋ ਪੀਣ ਦੇ ਕਾਬਲ ਨਹੀਂ ਹੈ। ਪਿਛਲੇ ਸਾਲ ਵੀ ਸਿਵਲ ਸਰਜਨ ਨੇ ਕਈ ਥਾਵਾਂ ਤੋਂ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ ਅਤੇ ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਨਮੂਨੇ ਫੇਲ੍ਹ ਹੋ ਗਏ ਸਨ। ਬਰਸਾਤ ਦੇ ਦਿਨਾਂ 'ਚ ਅਕਸਰ ਸੀਵਰੇਜ ਓਵਰਫਲੋ ਹੋਣ ਨਾਲ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਲ ਜਾਂਦਾ ਹੈ ਤੇ ਘਰਾਂ 'ਚ ਸਪਲਾਈ ਹੁੰਦਾ ਹੈ। ਇਸ ਨੂੰ ਪੀਣ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।  

ਪੜ੍ਹੋ ਇਹ ਵੀ ਖ਼ਬਰ: ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ, ਇਕ ਮਹੀਨੇ ਦੇ ਰਾਸ਼ਨ ਲਈ ਭੇਜੀ ਵੱਡੀ ਰਕਮ

ਦੱਸ ਦੇਈਏ ਕਿ ਪਾਣੀ ਦੇ ਲਏ ਗਏ ਨਮੂਨੇ ਜੋ ਫੇਲ੍ਹ ਹੋਏ ਹਨ, ਉਨ੍ਹਾਂ ’ਚ ਗਾਂਧੀ ਵਨੀਤਾ ਆਸ਼ਰਮ-1, ਗਾਂਧੀ ਵਨੀਤਾ ਆਸ਼ਰਮ-2, ਕਰਤਾਰ ਸਿੰਘ ਤੇਜ ਮੋਹਨ ਨਗਰ, ਸੁਰੇਸ਼ ਰਾਏ ਤੇਜ ਮੋਹਨ ਨਗਰ, ਵਿਨੇ ਕੁਮਾਰ ਇਲਾਈਟ ਟਾਵਰ ਕਾਲੀਆ ਕਾਲੋਨੀ, ਅਸ਼ੋਕ ਜੈਪਾਲ ਇਲਾਈਟ ਟਾਵਰ ਕਾਲੀਆ ਕਾਲੋਨੀ, ਸਰਕਾਰੀ ਪ੍ਰਰਾਇਮਰੀ ਸਕੂਲ ਗੋਨਾ ਚੱਕ ਕਰਤਾਰਪੁਰ, ਸਰਕਾਰੀ ਪ੍ਰਰਾਇਮਰ ਸਕੂਲ ਗਾਖਲ, ਕਰਤਾਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤਲਵਣ ਬਿਲਗਾ, ਸਰਕਾਰੀ ਪ੍ਰਰਾਇਮਰੀ ਸਕੂਲ ਲੜਕੇ ਤਲਵਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤਲਵਣ ਸ਼ਾਮਲ ਹਨ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਧਲੋਵਾਲ, ਕਰਤਾਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫੀਪੁਰ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗਿੱਲਾਂ, ਗੌਰਮਿੰਟ ਗਰਲਜ਼ ਹਾਈ ਸਕੂਲ ਤਲਵਣ, ਸ਼ਿਵ ਕਿਰਨ ਪਬਲਿਕ ਸਕੂਲ ਤਲਵਣ ਦੇ ਸੈਂਪਲ ਸਹੀ ਹਨ।


rajwinder kaur

Content Editor

Related News