ਅਦਾਲਤ ਨੇ ਗੈਂਗਸਟਰ ਗੁਰਦੀਪ ਸਿੰਘ ਅਤੇ ਅੱਤਵਾਦੀ ਅਰਵਿੰਦਰ ਸਿੰਘ ਨੂੰ ਭੇਜਿਆ ਜੇਲ

Sunday, Feb 17, 2019 - 11:45 AM (IST)

ਅਦਾਲਤ ਨੇ ਗੈਂਗਸਟਰ ਗੁਰਦੀਪ ਸਿੰਘ ਅਤੇ ਅੱਤਵਾਦੀ ਅਰਵਿੰਦਰ ਸਿੰਘ ਨੂੰ ਭੇਜਿਆ ਜੇਲ

ਰੋਪੜ (ਤ੍ਰਿਪਾਠੀ)— ਥਾਣਾ ਬਲਾਚੌਰ ਦੀ ਪੁਲਸ ਵਲੋਂ ਰੋਪੜ ਅਤੇ ਨਾਭਾ ਜੇਲ ਤੋਂ ਪ੍ਰੋਡੈਕਸ਼ਨ ਵਾਰੰਟ 'ਤੇ ਲਿਆਂਦੇ ਗਏ ਗੁਰਦੀਪ ਸਿੰਘ ਉਰਫ ਛੋਟਾ ਕੁਤਰਾ ਅਤੇ ਬੀ. ਕੇ. ਆਈ. ਦੇ ਅੱਤਵਾਦੀ ਅਰਵਿੰਦਰ ਸਿੰਘ ਦਾ 7 ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਬੀਤੇ ਦਿਨ ਭਾਰੀ ਪੁਲਸ ਪ੍ਰਬੰਧਾਂ 'ਚ ਬਲਾਚੌਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਦੇ ਹੁਕਮਾਂ 'ਤੇ ਦੋਵਾਂ ਦੋਸ਼ੀਆਂ ਨੂੰ ਨਿਆਇਕ ਹਿਰਾਸਤ 'ਚ ਜੇਲ ਭੇਜਿਆ ਗਿਆ। ਇਥੇ ਇਹ ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਵੱਖ-ਵੱਖ ਜੇਲਾਂ 'ਚ ਬੰਦ ਗੁਰਦੀਪ ਸਿੰਘ ਉਰਫ ਛੋਟਾ ਕੁਤਰਾ ਅਤੇ ਬੀ. ਕੇ. ਆਈ. ਦੇ ਅੱਤਵਾਦੀ ਅਰਵਿੰਦਰ ਸਿੰਘ ਦੇ ਖੁਲਾਸੇ 'ਤੇ ਗੁਰਦੀਪ ਸਿੰਘ ਦੇ ਖੇਤਾਂ 'ਚ ਦੱਬੀ ਹੋਈ 1 ਪਿਸਟਲ ਅਤੇ 6 ਜ਼ਿੰਦਾ ਰੌਂਦ ਬਰਾਮਦ ਕੀਤੇ ਸਨ। ਪੁਲਸ ਨੇ ਥਾਣਾ ਬਲਾਚੌਰ ਵਿਖੇ ਗੁਰਦੀਪ ਸਿੰਘ ਉਰਫ ਦੀਪ ਉਰਫ ਕੁਤਰਾ, ਜਸਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਲਗੜ੍ਹ, ਹਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਛੋੜੀ ਅਤੇ ਅਰਵਿੰਦਰ ਸਿੰਘ ਉਰਫ ਮਿੱਠਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। 

PunjabKesari
ਕੀ ਕਹਿੰਦੇ ਹਨ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ
ਇਸ ਸਬੰਧੀ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਕਤ ਦੋਸ਼ੀਆਂ ਨੂੰ ਅਦਾਲਤ ਦੇ ਹੁਕਮਾਂ 'ਤੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਪੁਲਸ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਜਾਣਕਾਰੀ ਲਈ ਹੋਰ ਰਿਮਾਂਡ ਦੀ ਅਦਾਲਤ ਤੋਂ ਮੰਗ ਕੀਤੀ ਗਈ ਸੀ ਜਿਸ ਨੂੰ ਅਦਾਲਤ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ।


author

shivani attri

Content Editor

Related News