ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ

05/20/2024 11:59:38 AM

ਜਲੰਧਰ (ਸੁਧੀਰ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ’ਚ ਕਮਿਸ਼ਨਰੇਟ ਪੁਲਸ ਨੇ ਅੰਤਰਰਾਜੀ ਲੁੱਟ-ਖੋਹਾਂ ਕਰਨ ਵਾਲੇ ਇਕ ਗਿਰੋਹ ਦਾ ਪਰਦਾਫ਼ਾਸ਼ ਕਰਕੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਦਸੰਬਰ 2023 ’ਚ ਐੱਨ. ਆਰ. ਆਈ. ਸੁੱਚਾ ਸਿੰਘ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ 22-23 ਦਸੰਬਰ ਨੂੰ ਅਣਪਛਾਤੇ ਹਥਿਆਰਬੰਦ ਲੋਕ ਉਨ੍ਹਾਂ ਦੇ ਘਰ ’ਚ ਵੜ ਆਏ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੁੱਕਣ ਤੋਂ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੂੰ ਬੰਨ੍ਹ ਲਿਆ। ਸੀ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਜਿਸ ਤੋਂ ਬਾਅਦ ਪੁਲਸ ਨੇ ਪੀੜਤ ਪੱਖ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ’ਚ ਐੱਫ਼. ਆਈ. ਆਰ. ਨੰ. 352 ਦਿਨ 23 ਦਸੰਬਰ 2023, ਧਾਰਾ 457/380 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਸੀ।

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਗਠਿਤ ਕੀਤੀਆਂ। ਮੁੱਖ ਮੁਲਜ਼ਮ ਦੀ ਪਛਾਣ ਰਾਹੁਲ ਨਿਵਾਸੀ ਮੁਹੱਲਾ ਮਾਮਾਗੜ੍ਹ ਸਮਾਨਾ ਪਟਿਆਲਾ ਦੇ ਰੂਪ ’ਚ ਹੋਈ ਹੈ। ਹੁਣੇ ਜਿਹੇ ਨਿਵਾਸੀ ਪਿੰਡ ਨੂਰਪੁਰ ਕਾਲੋਨੀ ਜਲੰਧਰ ’ਚ ਕਿਰਾਏਦਾਰ ਦੇ ਰੂਪ ’ਚ ਹੋਈ ਹੈ, ਜਦੋਂਕਿ ਹੋਰ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਉਰਫ ਬਿੰਦਰ ਵਾਸੀ ਨੰ. 786 ਰੰਧਾਵਾ ਪੱਟੀ ਨੰਬਰ 7 ਲੋਂਗੋਵਾਲ ਸੰਗਰੂਰ, ਸੀਮਾ ਰਾਣੀ ਵਾਸੀ 22 ਏਕੜ ਫਾਫਰਾ ਚੌਕ ਬਰਨਾਲਾ, ਰਿੰਪੀ ਪਤਨੀ ਗੋਪਾਲ, ਅਨੂ ਪਤਨੀ ਵਿੱਕੀ, ਚੰਦਾ ਪਤਨੀ ਸੰਨੀ ਤੇ ਕਵਿਤਾ ਪਤਨੀ ਸੰਜੇ ਸਾਰੇ ਵਾਸੀ ਝੰਗਿਆਂ ਬਸਤੀ ਪਿੰਡ ਦਿੜ੍ਹਬਾ ਮੰਡੀ ਸੰਗਰੂਰ ਦੇ ਰੂਪ ’ਚ ਹੋਈ ਹੈ।

PunjabKesari

ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰ ਸਾਡੇ ਭਰਾ ਹਨ, ਖਹਿਰਾ ਦੇ ਬਿਆਨ ਨਾਲ ਸਹਿਮਤ ਨਹੀਂ: ਰਾਜਾ ਵੜਿੰਗ

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਤੋਂ ਭਾਰੀ ਮਾਤਰਾ ’ਚ ਚੋਰੀ ਕੀਤੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ। ਸਵਪਨ ਸ਼ਰਮਾ ਨੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਪੁਲਸ ਨੇ ਗੋਪਾਲ ਪੁੱਤਰ ਬੰਜਾਰਾ, ਵਿੱਕੀ ਪੁੱਤਰ ਫਤਿਹ ਚੰਦ, ਸੰਜੇ ਕੁਮਾਰ ਪੁੱਤਰ ਲਾਲੀ ਤੇ ਸੰਨੀ ਪੁੱਤਰ ਸੇਵਾਦਾਰ ਸਾਰੇ ਵਾਸੀ ਝੰਗਿਆਂ ਬਸਤੀ, ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਕਮਿਸ਼ਨਰ ਨੇ ਕਿਹਾ ਕਿ ਬਰਾਮਦਗੀ ’ਚ ਇਕ ਸੋਨੇ ਦਾ ਹਾਰ, ਇਕ ਸੋਨੋ ਦੀ ਚੂੜੀ, 3 ਜੋੜੀ ਸੋਨੇ ਦੀਆਂ ਮੁੰਦਰੀਆਂ, ਇਕ ਲਾਕੇਟ ਤੇ ਪੁਖਰਾਜ ਸੋਨੇ ਦੀ ਚਾਰ ਸੋਨੇ ਦੀ ਨੱਕ ਦੀ ਪਿੰਨ, ਦੋ ਚਾਂਦੀ ਦੀ ਚੇਨ, ਦੋ ਚਾਂਦੀ ਦੀਆਂ ਮੁੰਦਰੀਆਂ, ਟਖਨੇ ਦੇ ਕੜਾ ਇਕ ਜੋੜੀ, ਇਕ ਚਾਂਦੀ ਦਾ ਕੜਾ, ਇਕ ਅੰਡੈਵਰ ਕਾਰ ਤੇ 2 ਮੋਟਰਸਾਈਕਲ ਸ਼ਾਮਲ ਹਨ। ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਸਰਗਰਮ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਮਾਮਲੇ ਪੁਲਸ ਨੇ ਟ੍ਰੇਸ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ’ਚ ਪਤਾ ਲੱਗਾ ਹੈ ਕਿ ਗਿਰੋਹ ਦੇ ਮੈਂਬਰ ਦੁਪਹਿਰ ਦੇ ਸਮੇਂ ਮੁਹੱਲਾ ’ਚ ਬੈੱਡਸ਼ੀਟਸ ਵੇਚਣ ਜਾਂਦੇ ਅਤੇ ਕਈ ਬੰਦ ਘਰਾਂ ਨੂੰ ਵੇਖ ਕੇ ਉਨ੍ਹਾਂ ਨੂੰ ਬਾਅਦ ’ਚ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ’ਚੋਂ ਪੁਲਸ ਨੇ ਇਕ ਸੁਨਿਆਰੇ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਬਾਕੀ ਵੇਰਵਾ ਬਾਅਦ ’ਚ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News