ਕੋਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ''ਚ ਮੋਤਬੱਤੀ ਮਾਰਚ ਕੱਢਿਆ

03/19/2022 5:36:57 PM

ਨਡਾਲਾ (ਸ਼ਰਮਾ)- ਬੀਤੇ ਦਿਨੀਂ ਇਕ ਚਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਤਲ ਕਰ ਦਿੱਤੇ ਗਏ ਕੌਮਾਂਤਰੀ ਕਬੱਡੀ ਖਿਡਾਰੀ ਸਵਰਗੀ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਯਾਦ ਵਿੱਚ ਕਬੱਡੀ ਖੇਡ ਪ੍ਰੇਮੀਆਂ ਵੱਲੋਂ ਇਕ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ ਕਬੱਡੀ ਪ੍ਰੇਮੀਆਂ ਦਾ ਜਨ ਸੈਲਾਬ ਉਮੜ ਕੇ ਸਾਹਮਣੇ ਆਇਆ। ਨੌਜਵਾਨ, ਬੱਚਿਆਂ, ਬਜ਼ੁਰਗਾਂ, ਦੁਕਾਨਦਾਰਾਂ ਦੇ ਮਨਾਂ ਵਿਚ ਗੁੱਸੇ ਦੀ ਵੱਡੀ ਝਲਕ ਦਿਖਾਈ ਦੇ ਰਹੀ ਸੀ। ਹਰ ਅੱਖ ਰੋ ਰਹੀ ਸੀ। 

ਇਸ ਦੌਰਾਨ ਰੋਸ ਮਾਰਚ ਕਰਦਿਆਂ ਸੰਦੀਪ ਅਤੇ ਉਸ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦਿਆਂ ਮੌਜੂਦਾ ਅਣਸੁਰੱਖਿਅਤ ਸਿਸਟਮ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਹ ਮੋਮਬੱਤੀ ਮਾਰਚ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਦੀ ਪਾਰਕ ਤੋਂ ਆਰੰਭ ਹੋ ਕੇ ਮੇਨ ਬਾਜ਼ਾਰ ਅਤੇ ਅੱਡਾ ਨਡਾਲਾ ਦੀਆਂ ਸੜਕਾਂ, ਬੱਸ ਅੱਡਾ ਨੂੰ ਕਵਰ ਕਰਕੇ ਚੌਂਕ ਵਿੱਚ ਸਮਾਪਤ ਹੋਇਆ। ਇਸ ਮੌਕੇ ਕਬੱਡੀ ਪ੍ਰੇਮੀਆਂ, ਸਪੋਰਟਸ ਕਲੱਬਾਂ ਤੇ ਸੈਂਕੜੇ ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਬੁਲਾਰਿਆਂ ਅੰਤਰਾਸ੍ਟਰੀ ਕਬੱਡੀ ਖਿਡਾਰੀਆਂ ਛੋਟੂ ਨਡਾਲਾ, ਲਵੀ ਨਡਾਲਾ, ਟੀਨਾ ਨਡਾਲਾ, ਬੱਗਾ ਕੋਚ ਨਡਾਲਾ, ਸੁੱਖਾ ਇਬਰਾਹੀਮਵਾਲ, ਕਿੱਕੀ ਪੱਡਾ, ਲੱਕੀ ਭਾਰਦਵਾਜ, ਗੁਰਪ੍ਰੀਤ ਸਿੰਘ ਚੀਦਾ, ਪਰਮਜੀਤ ਸਿੰਘ ਮਾਹਲਾ ਨੇ ਆਖਿਆ ਕਿ ਇਸ ਹੋਣਹਾਰ ਕਬੱਡੀ ਦੇ ਸਿਤਾਰੇ ਸੰਦੀਪ ਨੇ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਪਹੁੰਚਾਇਆ। ਦੁਨੀਆਂ ਭਰ ਵਿੱਚ ਕਬੱਡੀ ਦਾ ਨਾਂ ਉੱਚਾ ਕੀਤਾ। ਇਸ ਅਣਹੋਣੀ ਘਟਨਾ ਨੇ ਸਮੂਹ ਪੰਜਾਬੀਆਂ ਮਾਂ ਖੇਡ ਕਬੱਡੀ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। 

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦਾ ਹੋਇਆ ਪੋਸਟਮਾਰਟਮ, ਡਾਕਟਰਾਂ ਨੇ ਸਾਹਮਣੇ ਲਿਆਂਦੀ ਇਹ ਗੱਲ

ਉਨ੍ਹਾਂ ਮੰਗ ਕੀਤੀ ਕਿ ਸੰਦੀਪ ਦੇ ਕਾਤਲਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇ, ਦੋਸ਼ੀਆਂ ਨੂੰ ਤੁਰੰਤ ਕਾਬੂ ਕਰਕੇ ਫਾਂਸੀ ਦਿੱਤੀ ਜਾਵੇ। ਇਕੱਠ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਘਟਨਾ ਸਬੰਧੀ ਪੰਜਾਬ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਕਬੱਡੀ ਖੇਡ ਸਦਕਾ ਹੀ ਪੰਜਾਬੀਆਂ ਦੀ ਦੁਨੀਆਂ ਭਰ ਵਿੱਚ ਬੱਲੇ ਬੱਲੇ ਹੈ। ਅਗਰ ਸਰਕਾਰ ਨੇ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਨਾ ਕੀਤੀ ਤਾਂ ਕਬੱਡੀ ਖੇਡ ਨਿਰਾਸ਼ਾ ਵੱਲ ਧਕੇਲੀ ਜਾਵੇਗੀ। ਜਵਾਨੀ ਕਬੱਡੀ ਖੇਡਣ ਦਾ ਹੌਂਸਲਾ ਨਹੀਂ ਕਰੇਗੀ। 

ਨੌਜਵਾਨ ਖੇਡ ਸਟੇਡੀਅਮਾਂ ਤੋਂ ਦੂਰ ਹੋ ਜਾਣਗੇ। ਇਕੱਠ ਨੇ ਮੰਗ ਕੀਤੀ ਕਿ ਜੇ ਸਰਕਾਰ ਮਾਂ ਖੇਡ ਕਬੱਡੀ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਤੇ ਇੰਟਰਨੈਸ਼ਨਲ ਕਬੱਡੀ ਮੇਜਰ ਲੀਗ ਤੇ ਕਲੱਬ ਭੰਗ ਕੀਤੇ ਜਾਣ। ਪੰਜਾਬ ਸਰਕਾਰ ਖੁਦ ਇਸ ਖੇਡ ਦੀ ਨਿਗਰਾਨੀ ਕਰੇ। ਇਕੱਠ ਨੇ ਐਲਾਨ ਕੀਤਾ ਕੀਤਾ ਕਿ ਜਿਨ੍ਹਾਂ ਚਿਰ ਪੰਜਾਬ ਸਰਕਾਰ ਕਬੱਡੀ ਖੇਡ ਨੂੰ ਲੋੜੀਂਦੀ ਸੁਰੱਖਿਆ ਨਹੀਂ ਦੇਦੀ, ਉਤਨਾ ਚਿਰ ਪਿੰਡਾਂ ਕਸਬਿਆਂ ਵਿੱਚ ਕੋਈ ਵੀ ਕਬੱਡੀ ਮੈਚ ਨਹੀਂ ਹੋਵੇਗਾ। ਇਸ ਮੌਕੇ ਮੋਨਾ, ਸ਼ਵੀ, ਦੀਪਕ, ਬੱਗਾ, ਸ਼ੇਰਾ, ਪਿ੍ੰਸ, ਧਿਆਨ ਚੰਦ, ਸਨੀ, ਮੰਗਾ ਸਾਰੇ ਉੱਦਮੀ ਨੌਜਵਾਨਾਂ ਨੇ ਮਾਰਚ ਦੀ ਸਫ਼ਲਤਾ ਲਈ ਸਾਰੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਦੇਵ ਸਿੰਘ ਕਾਹਲੋ, ਜਗਜੀਤ ਸਿੰਘ ਬਿੱਟੂ,ਹਰਦੇਵ ਸਿੰਘ ਭੁੱਲਰ, ਹਰਭਜਨ ਸਿੰਘ ਕਾਹਲੋਂ, ਗੁਰਦਿਆਲ ਸਿੰਘ ਮਾਨ, ਲੱਖਾਂ ਲਹੌਰੀਆ, ਗੋਰਾ ਲਹੌਰੀਆ, ਰਕੇਸ਼ ਕੁਮਾਰ ਜੋਸ਼ੀ, ਹਰਪ੍ਰੀਤ ਸਿੰਘ ਘੋਤੜਾ, ਇਬਰਾਹੀਵਾਲ ਤੋਂ ਸੁਖਾ, ਹੈਪੀ ਬਾਜਵਾ, ਅਮਰਜੀਤ, ਸੰਦੀਪ, ਸੀਪਾ, ਰਾਜਾ, ਜਸ਼ਨ, ਮਤੀ, ਅਰਮਾਨ, ਖੁਸ਼ ਨਡਾਲਾ, ਹਰਮਨ ਨਡਾਲਾ, ਸੁਖਦੇਵ ਸਿੰਘ ਬਤਾਵਾਂ, ਜੋਬਨਪ੍ਰੀਤ ਸਿੰਘ, ਦਲਜੀਤ ਸਿੰਘ ਮੁਗਲਚੱਕ, ਸ਼ਰਨਜੀਤ ਸਿੰਘ ਪੱਡਾ ਦੀ ਅਗਵਾਈ ਸਮੂੰਹ ਸਪੋਰਟਸ ਕਲੱਬ ਲੱਖਣਕੇ ਪੱਡਾ, ਕਬੱਡੀ ਦੀ ਪਨੀਰੀ ਪ੍ਰਭਜੋਤ, ਵਿੱਕੀ, ਸਾਗਰ, ਹਰਜੋਤ, ਰਿਤੁ, ਅਨਮੋਲ, ਗੁਰਪ੍ਰੀਤ, ਕੇਸ਼ਵ, ਅਮਿਤ, ਮਨਜੋਤ, ਮਨੀ, ਅਖਿਲੇਸ਼, ਮਨਜੋਤ ਤੇ ਵੱਡੀ ਗਿਣਤੀ ਕਬੱਡੀ ਖੇਡ ਪ੍ਰੇਮੀ ਹਾਜਰ ਸਨ। ਇਸ ਮੌਕੇ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਵੱਡੀ ਗਿਣਤੀ ਪੁਲਿਸ ਮੁਲਾਜ਼ਮ ਰੋਸ ਮਾਰਚ ਦੇ ਨਾਲ ਚਲ ਰਹੇ ਸਨ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News