ਜੀ.ਐੱਨ.ਏ. 'ਚ ਹੋਈ ਬਿਜ਼ਨੈੱਸ ਰੈਜੀਲੀਐਂਸ ਅਤੇ ਰੀਇਨਵੈਨਸ਼ਨ 'ਤੇ ਕੌਮਾਂਤਰੀ ਕਾਨਫ਼ਰੰਸ

07/30/2021 4:49:47 PM

ਫਗਵਾੜਾ (ਜਲੋਟਾ)- ਜੀ. ਐੱਨ. ਏ. ਯੂਨੀਵਰਸਿਟੀ ਨੇ ਆਪਣੇ ਵਰਚੁਅਲ ਪਲੇਟਫਾਰਮ ਬਲੈਕਬੋਰਡ 'ਤੇ ਵੀ. ਯੂ. ਸੀ. ਏ. ਵਰਲਡ (ਆਈ.ਸੀ.ਬੀ.ਆਰ.ਆਰ-ਵੀ.ਯੂ.ਸੀ.ਏ 2021) ਵਿਖੇ ਬਿਜ਼ਨੈੱਸ ਰੈਜੀਲੀਐਂਸ ਅਤੇ ਰੀਇਨਵੈਨਸ਼ਨ 'ਤੇ ਇਕ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਨੂੰ ਫੇਸਬੁੱਕ ਅਤੇ ਯੂ-ਟਿਊਬ 'ਤੇ ਵੀ ਲਾਈਵ ਦਿਖਾਇਆ ਗਿਆ। ਕਾਨਫਰੰਸ ਸਮਾਰੋਹ ਦੀ ਸ਼ੁਰੂਆਤ ਮਾਸਟਰ ਆਫ਼ ਸੈਰੇਮਨੀ, ਲਿਬਰਲ ਆਰਟਸ ਫੈਕਲਟੀ, ਖੰਨਾ ਦੀ ਡੀਨ ਡਾ. ਦਿਸ਼ਾ ਨੇ ਕੀਤੀ। ਇਸ ਤੋਂ ਬਾਅਦ ਕਾਨਫ਼ਰੰਸ ਦਾ ਆਮ ਸੰਬੋਧਨ ਅਤੇ ਉਦਘਾਟਨ ਮਾਨਯੋਗ ਪ੍ਰੋ-ਚਾਂਸਲਰ ਐੱਸ ਗੁਰਦੀਪ ਸਿੰਘ ਸਿਹਰਾ ਨੇ ਕੀਤਾ। ਡੀਨ ਅਕਾਦਮਿਕ ਡਾਕਾਟਰ ਮੋਨਿਕਾ ਹੰਸਪਾਲ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਉਦਘਾਟਨੀ ਭਾਸ਼ਣ ਮਾਨਯੋਗ ਉਪ ਕੁਲਪਤੀ ਡਾ. ਵੀ. ਕੇ. ਰਤਨ ਦਿੱਤਾ। 

ਇਹ ਵੀ ਪੜ੍ਹੋ: ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ

PunjabKesari

ਮੁੱਖ ਮਹਿਮਾਨ ਡਾ. ਨੇਹਾਰਿਕਾ ਵੋਹਰਾ, ਦਿੱਲੀ ਸਕਿਲ ਐਂਡ ਇੰਟਰਪ੍ਰੇਨਿਊਰਸ਼ਿਪ ਯੂਨੀਵਰਸਿਟੀ, ਨਵੀਂ ਦਿੱਲੀ ਨੇ ਵੀ.ਯੂ.ਸੀ.ਏ ਵਰਲਡ ਵਿੱਚ ਉੱਦਮੀ ਅਤੇ ਹੋਰ ਪ੍ਰਬੰਧਕੀ ਵਿਸ਼ਿਆਂ ਦੇ ਉੱਭਰ ਰਹੇ ਰੁਝਾਨਾਂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਡਾ. ਕਲੀਓਪੇਟਰਾ ਵੈੱਲਆਊਟਸੋ, ਪ੍ਰੋਫ਼ੈਸਰ, ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ, ਯੂਕੇ ਨੇ ਬ੍ਰਾਂਡ ਮੈਨੇਜਮੈਂਟ ਦੇ ਉਭਰਦੇ ਟਰੈਂਡ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। 
ਵੀ.ਯੂ.ਸੀ.ਏ. ਵਰਲਡ ਵਿਖੇ ਕਾਰੋਬਾਰ ਰੈਜ਼ੀਲਿਊਸ਼ ਵਿੱਚ ਮੌਜੂਦਾ ਰੁਝਾਨਾਂ ਬਾਰੇ ਪੈਨਲ ਵਿਚਾਰ-ਵਟਾਂਦਰੇ ਡਾ. ਮਨਪ੍ਰੀਤ ਕੌਰ, ਸਹਾਇਕ ਪ੍ਰੋਫ਼ੈਸਰ, ਜੀ. ਐੱਨ. ਏ. ਬਿਜ਼ਨੈੱਸ ਸਕੂਲ ਦੁਆਰਾ ਕੀਤੇ ਗਏ। ਉਥੇ ਹੀ ਇਸ ਮੌਕੇ ਡਾ. ਪਰਾਗ ਕਾਲਕਰ, ਡੀਨ, ਵਣਜ ਅਤੇ ਪ੍ਰਬੰਧਨ ਫੈਕਲਟੀ, ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ, ਜੋਤੀ ਰਾਣਾ, ਡੀਨ ਅਕਾਦਮਿਕ ਮਾਮਲੇ- ਸ੍ਰੀ ਵਿਸ਼ਵਕਰਮਾ ਸਕਿਲ ਯੂਨੀਵਰਸਿਟੀ, ਗੁਰੂਗ੍ਰਾਮ, ਡਾ. ਪੀ. ਮਾਲਿਆਦਰੀ, ਸੀਨੀਅਰ ਫੈਲੋ ਆਈ.ਸੀ.ਐੱਸ.ਐੱਸ.ਆਰ. ਅਤੇ ਵਪਾਰਕ ਅਤੇ ਪ੍ਰਬੰਧਨ ਵਿਚ ਸਰੋਤ ਸਲਾਹਕਾਰ, ਆਰਥਿਕ ਅਤੇ ਸਮਾਜਿਕ ਅਧਿਐਨ ਕੇਂਦਰ ਚਰਚਾ ਦਾ ਪੈਨਲਿਸਟ ਸਨ। 

PunjabKesari

ਕਾਨਫ਼ਰੰਸ ਬਾਰੇ ਸੰਖੇਪ ਜਾਣਕਾਰੀ ਸ੍ਰੀ ਗੌਰਵ ਕੇ ਮੰਗਰ ਸਹਾਇਕ ਪ੍ਰਫ਼ੈਸਰ ਜੀ. ਐੱਨ. ਏ. ਬਿਜ਼ਨੈੱਸ ਸਕੂਲ, ਜੀ. ਐੱਨ. ਏ. ਯੂਨੀਵਰਸਿਟੀ ਵੱਲੋਂ ਦਿੱਤੀ ਗਈ। ਪ੍ਰਕਾਸ਼ਨ ਲਈ 90 ਖੋਜ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 75 ਪ੍ਰਕਾਸ਼ਿਤ ਅਤੇ ਪੇਸ਼ਕਾਰੀ ਲਈ ਸਵੀਕਾਰੇ ਗਏ ਸਨ। ਕੁੱਲ 8 ਤਕਨੀਕੀ ਸੈਸ਼ਨਾਂ ਵਿਚ ਦੇਸ਼ ਭਰ ਦੇ ਬਹੁਤੇ ਨਾਮਵਰ ਅਕਾਦਮਿਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਖੇਤਰ ਦੇ ਖੋਜ ਵਿਦਵਾਨਾਂ ਅਤੇ ਅਕਾਦਮਿਕ ਵਿਗਿਆਨੀਆਂ ਵੱਲੋਂ ਲਗਭਗ 100 ਪੇਪਰ ਪੇਸ਼ਕਾਰੀਆਂ ਵੇਖੀਆਂ ਗਈਆਂ।  ਤਕਨੀਕੀ ਸੈਸ਼ਨ ਦੀ ਸਮਾਪਤੀ ਦੇ ਬਾਅਦ ਡਾ. ਵੇਂਗ ਮਾਰਗ ਲਿਮ, ਪ੍ਰਫ਼ੈਸਰ ਅਤੇ ਸਕੂਲ ਦੇ ਮੁਖੀ, ਸਵਾਈਨਬਰਨ ਯੂਨੀਵਰਸਿਟੀ ਆਫ਼ ਟੈਕਨਾਲੋਜੀ, ਸਰਵਾਕ ਮਲੇਸ਼ੀਆ ਜਿਸ ਵਿਚ ਚੈਲੇਂਜਰ ਮਾਰਕਟਿੰਗ ਅਤੇ ਇਸ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ ਗਏ। ਇਕ ਹੋਰ ਭਾਸ਼ਣ ਡਾ. ਜਸਟਿਨ ਪਾਲ, ਪ੍ਰੋਫ਼ੈਸਰ ਯੂਨੀਵਰਸਿਟੀ ਆਫ਼ ਪਿਊਟਰੋਂ ਰਿਕੋ, ਸੈਨ ਜੁਆਨ, ਪੀ.ਆਰ. ਯੂ.ਐੱਸ.ਏ. ਜਿਸ ਵਿਚ ਉਨ੍ਹਾਂ ਨੇ ਵੀ.ਯੂ.ਸੀ.ਏ. ਵਰਲਡ ਵਿਚ ਮਾਰਕਟਿੰਗ ਦੇ ਮੌਜੂਦਾ ਟਰੈਂਡਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਦੇ ਬੇਬਾਕ ਬੋਲ, ਖੇਤੀ ਕਾਨੂੰਨਾਂ ਸਣੇ ਕਈ ਮੁੱਦਿਆਂ 'ਤੇ ਕੀਤੀ ਖੁੱਲ੍ਹ ਕੇ ਚਰਚਾ

ਸਮਾਪਤੀ ਸੈਸ਼ਨ ਦੇ ਦੌਰਾਨ, ਸਰਵ ਉੱਤਮ ਪੇਪਰ ਐਵਾਰਡਾਂ ਦਾ ਐਲਾਨ ਕੀਤਾ ਗਿਆ। ਰਮਨਦੀਪ ਸਿੰਘ, ਸਹਾਇਕ ਪ੍ਰੋਫ਼ੈਸਰ, ਜੀ. ਐੱਨ. ਏ . ਬਿਜ਼ਨੈੱਸ ਸਕੂਲ, ਇਸ ਤੋਂ ਬਾਅਦ ਡਾ. ਆਰ. ਕੇ. ਮਹਾਜਨ, ਰਜਿਸਟਰਾਰ, ਜੀ. ਐੱਨ. ਏ. ਯੂਨੀਵਰਸਿਟੀ ਕਾਨਫਰੰਸ ਦਾ ਹਿੱਸਾ ਬਣਨ ਲਈ ਅਤੇ ਡਾ. ਸਮੀਰ ਵਰਮਾ, ਡੀਨ- ਜੀ. ਐੱਨ. ਏ. ਬਿਜ਼ਨੈੱਸ ਸਕੂਲ ਅਤੇ ਜੀ. ਐੱਨ. ਏ. ਬਿਜ਼ਨੈਸ ਸਕੂਲ ਦੀ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਸ ਕਾਨਫ਼ਰੰਸ ਨੂੰ ਇੰਨੇ ਵਧੀਆ ਢੰਗ ਨਾਲ ਆਯੋਜਿਤ ਕਰਨ ਲਈ ਧੰਨਵਾਦ ਕਰਦਿਆਂ ਕੌਮਾਂਤਰੀ ਕਾਨਫ਼ਰੰਸ ਦੀ ਸਮਾਪਤੀ ਕੀਤੀ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਨਵਜੋਤ ਸਿੱਧੂ ਨੇ ਘੇਰੇ ਬਾਦਲ ਤੇ ਮਜੀਠੀਆ, ਸਾਧੇ ਤਿੱਖੇ ਨਿਸ਼ਾਨੇ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News